ਸਪੋਰਟਸ ਡੈਸਕ- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ 12 ਅਗਸਤ ਸ਼ਨੀਵਾਰ ਭਾਵ ਅੱਜ ਰਾਤ 8:00 ਵਜੇ ਖੇਡਿਆ ਜਾਵੇਗਾ। ਇਹ ਮੈਚ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਗਰਾਊਂਡ 'ਚ ਹੋਵੇਗਾ। ਇਸ ਮੈਚ 'ਚ ਭਾਰਤੀ ਟੀਮ ਦੇ ਪਲੇਇੰਗ ਇਲੈਵਨ 'ਚ ਬਦਲਾਅ ਦੇਖਿਆ ਜਾ ਸਕਦਾ ਹੈ। ਹਾਲਾਂਕਿ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਹਾਰਦਿਕ ਪੰਡਿਆ ਟੀਮ ਕੰਬੀਨੇਸ਼ਨ ਬਦਲ ਸਕਦੇ ਹਨ।
ਦੋਵਾਂ ਵਿਚਾਲੇ ਤੀਜਾ ਟੀ-20 ਮੈਚ ਗੁਆਨਾ 'ਚ ਖੇਡਿਆ ਗਿਆ, ਜਿਸ 'ਚ ਭਾਰਤੀ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 'ਚ 1-2 ਦੀ ਬਰਾਬਰੀ ਕਰ ਲਈ ਹੈ। ਅਜਿਹੇ 'ਚ ਸੀਰੀਜ਼ ਜਿੱਤਣ ਲਈ ਚੌਥਾ ਮੈਚ ਵੀ ਟੀਮ ਇੰਡੀਆ ਲਈ 'ਕਰੋ ਜਾਂ ਮਰੋ' ਦਾ ਹੀ ਹੋਵੇਗਾ। ਇਸ ਦੇ ਨਾਲ ਹੀ ਇਸ ਮੈਚ 'ਚ ਭਾਰਤੀ ਟੀਮ ਦਾ ਸ਼ੁਰੂਆਤ 'ਚ ਵੀ ਬਦਲਾਅ ਹੋ ਸਕਦਾ ਹੈ। ਭਾਰਤੀ ਓਪਨਿੰਗ ਹੁਣ ਤੱਕ ਖੇਡੇ ਗਏ ਤਿੰਨੋਂ ਟੀ-20 ਮੈਚਾਂ 'ਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ- ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
ਈਸ਼ਾਨ ਕਿਸ਼ਨ ਦੀ ਹੋ ਸਕਦੀ ਹੈ ਵਾਪਸੀ
ਪਹਿਲੇ ਦੋ ਟੀ-20 'ਚ ਭਾਰਤ ਦੀ ਪਲੇਇੰਗ ਇਲੈਵਨ ਦਾ ਹਿੱਸਾ ਰਹੇ ਈਸ਼ਾਨ ਕਿਸ਼ਨ ਨੂੰ ਤੀਜੇ ਮੁਕਾਬਲੇ 'ਚ ਖ਼ਰਾਬ ਪ੍ਰਦਰਸ਼ਨ ਕਾਰਨ ਬੇਂਚ ਗਰਮ ਕਰਨੀ ਪਈ ਸੀ। ਈਸ਼ਾਨ ਦੀ ਜਗ੍ਹਾ ਯਸ਼ਸਵੀ ਜਾਇਸਵਾਲ ਨੂੰ ਮੌਕਾ ਦਿੱਤਾ ਗਿਆ ਸੀ, ਜਿਸ ਨੇ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਹਾਲਾਂਕਿ ਜਾਇਸਵਾਲ 2 ਗੇਂਦਾਂ 'ਚ 1 ਦੌੜ ਬਣਾ ਕੇ ਆਊਟ ਹੋ ਗਏ ਸਨ।
ਦੂਜੇ ਪਾਸੇ ਈਸ਼ਾਨ ਕਿਸ਼ਨ ਇਸ ਤੋਂ ਪਹਿਲਾਂ ਖੇਡੀ ਗਈ ਵਨਡੇ ਸੀਰੀਜ਼ 'ਚ ਚੰਗੀ ਫਾਰਮ 'ਚ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਤਿੰਨੋਂ ਮੈਚਾਂ 'ਚ ਲਗਾਤਾਰ 3 ਅਰਧ ਸੈਂਕੜੇ ਲਗਾਏ। ਅਜਿਹੇ 'ਚ ਈਸ਼ਾਨ ਨੂੰ ਚੌਥੇ ਟੀ-20 'ਚ ਇਕ ਵਾਰ ਫਿਰ ਪਲੇਇੰਗ ਇਲੈਵਨ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਦੂਜੇ ਪਾਸੇ ਸਾਥੀ ਓਪਨਰ ਸ਼ੁਭਮਨ ਗਿੱਲ ਵੀ ਹੁਣ ਤੱਕ ਫਲਾਪ ਨਜ਼ਰ ਆ ਰਹੇ ਹਨ। ਹਾਲਾਂਕਿ ਗਿੱਲ ਦੇ ਆਊਟ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
ਇਹ ਵੀ ਪੜ੍ਹੋ- ਭਾਰਤ ਅਤੇ ਮਲੇਸ਼ੀਆ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲਾ, ਜਾਣੋ ਸਮਾਂ ਅਤੇ ਹੈੱਡ ਟੂ ਹੈੱਡ ਰਿਕਾਰਡ
ਗੇਂਦਬਾਜ਼ੀ ਅਤੇ ਮੱਧਕ੍ਰਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ
ਓਪਨਿੰਗ ਤੋਂ ਇਲਾਵਾ ਕਿਸੇ ਹੋਰ ਵਿਭਾਗ 'ਚ ਤਬਦੀਲੀ ਦੀ ਸੰਭਾਵਨਾ ਬਹੁਤ ਘੱਟ ਹੈ। ਹੁਣ ਤੱਕ ਤਿੰਨੋਂ ਟੀ-20 'ਚ ਟੀਮ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ ਹੈ। ਸਪਿਨ ਵਿਭਾਗ ਨੇ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ।
ਚੌਥੇ ਟੀ-20 ਲਈ ਭਾਰਤ ਦੀ ਸੰਭਾਵਿਤ ਪਲੇਇੰਗ 11
ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ/ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਿਆ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਅਤੇ ਮਲੇਸ਼ੀਆ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲਾ, ਜਾਣੋ ਸਮਾਂ ਅਤੇ ਹੈੱਡ ਟੂ ਹੈੱਡ ਰਿਕਾਰਡ
NEXT STORY