ਸਪੋਰਟਸ ਡੈਸਕ: ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਟੈਸਟ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੇਜ਼ਬਾਨ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟਇੰਡੀਜ਼ ਖਿਲਾਫ ਦੂਸਰੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਚਾਹ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 438 ਦੌੜਾਂ ’ਤੇ ਸਿਮਟ ਗਈ।
ਇਹ ਖ਼ਬਰ ਵੀ ਪੜ੍ਹੋ - ਮਣੀਪੁਰ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਰਗਰਮ ਹੋਈ ਪੁਲਸ, 4 ਮੁਲਜ਼ਮ ਕੀਤੇ ਗ੍ਰਿਫ਼ਤਾਰ
ਭਾਰਤੀ ਪਾਰੀ ਦਾ ਖਿੱਚ ਦਾ ਕੇਂਦਰੀ ਵਿਰਾਟ ਕੋਹਲੀ ਦੇ ਟੈਸਟ ਕਰੀਅਰ ਦਾ 29ਵਾਂ ਸੈਂਕੜਾ ਰਿਹਾ। ਉਨ੍ਹਾਂ ਨੇ 121 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਨਾਲ ਆਪਣੇ ਅੰਤਰਾਸ਼ਟਰੀ ਕਰੀਅਰ ਦੇ 500ਵੇਂ ਮੈਚ ਨੂੰ ਯਾਦਗਾਰ ਬਣਾਇਆ। ਕੋਹਲੀ ਨੇ ਇਸ ਦੌਰਾਨ ਹਰਫਨਮੌਲਾ ਰਵਿੰਦਰ ਜਡੇਜਾ ਦੇ ਨਾਲ 5ਵੀਂ ਵਿਕਟ ਲਈ 159 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਰਨ ਆਊਟ ਹੋਏ ਜਦਕਿ ਜਡੇਜਾ ਨੂੰ ਕੇਮਾਰ ਰੋਚ ਦੀ ਗੇਂਦ ’ਤੇ ਵਿਕਟ ਦੇ ਪਿੱਛੇ ਜੋਸ਼ੁਆ ਡਾ ਸਿਲਵਾ ਨੇ ਕੈਚ ਆਊਟ ਕੀਤਾ। ਹਰਫਨਮੌਲਾ ਰਵਿੰਦਰ ਜਡੇਜਾ ਨੇ 61 ਦੌੜਾਂ ਅਤੇ ਰਵੀਚੰਦਰਨ ਅਸ਼ਵਿਨ ਨੇ 56 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਵੱਲੋਂ ਕੇਮਾਰ ਰੋਚ ਅਤੇ ਜੋਮੇਲ ਵਾਰਿਕ 3-3 ਜਦਕਿ ਜੇਸਨ ਹੋਲਡਰ ਨੇ 2 ਵਿਕਟਾਂ ਲਈਆਂ।
ਇਹ ਖ਼ਬਰ ਵੀ ਪੜ੍ਹੋ - ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ
ਪਹਿਲੇ ਦਿਨ ਦੇ ਸ਼ੁਰੂਆਤੀ ਸ਼ੈਸ਼ਨ ਵਿਚ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਹਿਲੀ ਵਿਕਟ ਲਈ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਵਿਚਾਲੇ 139 ਦੌੜਾਂ ਦੀ ਸਾਂਝੇਦਾਰੀ ਹੋਈ। ਯਸ਼ਸਵੀ ਜੈਸਵਾਲ 57 ਦੌੜਾਂ ਬਣਾ ਕੇ ਜੇਸਨ ਹੋਲਡਰ ਦਾ ਸ਼ਿਕਾਰ ਬਣੇ। ਇਸ ਮਗਰੋਂ ਸ਼ੁਭਮਨ ਗਿੱਲ (10) ਅਤੇ ਕਪਤਾਨ ਰੋਹਿਤ ਸ਼ਰਮਾ (80) ਦੀ ਵਿਕਟ ਵੀ ਛੇਤੀ ਡਿੱਗ ਗਈ। ਵਿਰਾਟ ਕੋਹਲੀ ਨੇ ਅਜਿੰਕਯ ਰਹਾਣੇ ਨਾਲ ਮਿੱਲ ਕੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਰਹਾਣੇ ਵੀ 8 ਦੌੜਾਂ ਬਣਾ ਕੇ ਗੈਬਰੀਅਲ ਦੀ ਗੇਂਦ 'ਤੇ ਬੋਲਡ ਹੋ ਗਏ ਸਨ।
ਵਿਰਾਟ ਕੋਹਲੀ ਦਾ 76ਵਾਂ ਅੰਤਰਰਾਸ਼ਟਰੀ ਸੈਂਕੜਾ
ਵਿਰਾਟ ਕੋਹਲੀ ਨੇ ਟੈਸਟ ਸੈਂਕੜਿਆਂ ਦੇ ਮਾਮਲੇ ’ਚ ਆਸਟ੍ਰੇਲੀਆ ਦੇ ਚੌਟੀ ਦੇ ਬੱਲੇਬਾਜ਼ ਡਾਨ ਬ੍ਰੈਡਮੈਨ ਦੀ ਬਰਾਬਰੀ ਕਰ ਲਈ ਹੈ। ਬ੍ਰੈਡਮੈਨ ਨੇ ਵੀ 29 ਸੈਂਕੜੇ ਲਗਾਏ ਸਨ। ਸਚਿਨ ਤੇਂਦੁਲਕਰ 51 ਟੈਸਟ ਸੈਂਕੜਿਆਂ ਨਾਲ ਪਹਿਲੇ ਸਥਾਨ ’ਤੇ ਹੈ। ਭਾਰਤੀ ਬੱਲੇਬਾਜ਼ਾਂ ’ਚ ਸਚਿਨ ਤੋਂ ਇਲਾਵਾ ਰਾਹੁਲ ਦ੍ਰਾਵਿੜ (36 ਸੈਂਕੜੇ) ਅਤੇ ਸੁਨੀਲ ਗਾਵਾਸਕਰ (34 ਸੈਂਕੜੇ) ਨੇ ਵਿਰਾਟ ਕੋਹਲੀ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ। ਵਿਰਾਟ ਅੰਤਰਰਾਸ਼ਟਰੀ ਕ੍ਰਿਕਟ ’ਚ ਹੁਣ ਤੱਕ 76 ਸੈਂਕੜੇ ਲਗਾ ਚੁੱਕਾ ਹੈ। ਉਸ ਨੇ 29 ਟੈਸਟ ਸੈਂਕੜਿਆਂ ਤੋਂ ਇਲਾਵਾ ਵਨ ਡੇ ’ਚ 46 ਅਤੇ ਟੀ-20 ’ਚ 1 ਸੈਂਕੜਾ ਲਗਾਇਆ ਹੈ। ਅੰਤਰਰਾਸ਼ਟਰੀ ਕ੍ਰਿਕਟ ’ਚ ਵਿਰਾਟ ਤੋਂ ਜ਼ਿਆਦਾ ਸੈਂਕੜੇ ਸਿਰਫ ਸਚਿਨ ਤੇਂਦੁਲਕਰ (100 ਸੈਂਕੜੇ) ਨੇ ਹੀ ਲਗਾਏ ਹਨ।
ਵੈਸਟ ਇੰਡੀਜ਼ ਨੇ ਪਹਿਲੀ ਪਾਰੀ ਦੀ ਸ਼ੁਰੂਆਤ ਸੰਭਲ ਕੇ ਕੀਤੀ ਤੇ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਆਪਣੀ ਵਿਕਟ ਬਚਾ ਕੇ ਰੱਖੀ। ਹਾਲਾਂਕਿ ਜਡੇਜਾ ਨੇ ਅਖੀਰਲੇ ਸਮੇਂ ’ਤੇ ਭਾਰਤ ਨੂੰ ਚੰਦਰਪਾਲ (33 ਦੌੜਾਂ) ਨੂੰ ਆਊਟ ਕਰਕੇ ਪਹਿਲੀ ਸਫ਼ਲਤਾ ਦਿਵਾਈ। ਕਪਤਾਨ ਬ੍ਰੈਥਵੇਟ (37) ਤੇ ਮਕੈਂਜ਼ੀ (14) ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਵੈਸਟ ਇੰਡੀਜ਼ ਨੇ 1 ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਹਨ ਤੇ ਉਹ ਭਾਰਤ ਤੋਂ 352 ਦੌੜਾਂ ਪਿੱਛੇ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ
NEXT STORY