ਸਪੋਰਟਸ ਡੈਸਕ- ਜ਼ਿੰਬਾਬਵੇ ਅਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 42 ਦੌੜਾਂ ਨਾਲ ਹਰਾਇਆ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 18.3 ਓਵਰਾਂ 'ਚ ਆਲ ਆਊਟ ਹੋ ਕੇ 125 ਦੌੜਾਂ ਹੀ ਬਣਾ ਸਕੀ ਤੇ ਭਾਰਤ ਨੇ ਇਹ ਮੈਚ 42 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਜਿੱਤ ਕੇ ਭਾਰਤ ਨੇ ਇਹ ਟੀ20 ਸੀਰੀਜ਼ 4-1 ਨਾਲ ਜਿੱਤ ਲਈ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵੇਸਲੀ ਮਧੇਵੇਰੇ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਮੁਕੇਸ਼ ਕੁਮਾਰ ਵਲੋਂ ਆਊਟ ਹੋਇਆ। ਜ਼ਿੰਬਾਬਵੇ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਬ੍ਰਾਇਨ ਬੇਨੇਟ 10 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਕੇਸ਼ ਕੁਮਾਰ ਵਲੋਂ ਆਊਟ ਹੋਇਆ। ਜ਼ਿੰਬਾਬਵੇ ਦੀ ਤੀਜੀ ਵਿਕਟ ਤਾਦੀਵਨਾਸ਼ੇ ਮਾਰੂਮਾਨੀ ਦੇ ਆਊਟ ਹੋਣ ਨਾਲ ਡਿੱਗੀ। ਤਾਦੀਨਵਾਸ਼ੇ 27 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਦਾ ਸ਼ਿਕਾਰ ਬਣਿਆ। ਜ਼ਿੰਬਾਬਵੇ ਦੀ ਚੌਥੀ ਵਿਕਟ ਡਿਓਨ ਮਾਇਰਸ ਦੇ ਆਊਟ ਹੋਣ ਨਾਲ ਡਿੱਗੀ। ਮਾਇਰਸ 34 ਦੌੜਾਂ ਬਣਾ ਸ਼ਿਵਮ ਦੂਬੇ ਵਲੋਂ ਆਊਟ ਹੋਇਆ।
ਜ਼ਿੰਬਾਬਵੇ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸਿਕੰਦਰ ਰਜ਼ਾ 8 ਦੌੜਾਂ ਬਣਾ ਸ਼ਿਵਮ ਦੂਬੇ ਵਲੋਂ ਰਨ ਆਊਟ ਹੋਇਆ। ਜ਼ਿੰਬਾਬਵੇ ਦੀ ਛੇਵੀਂ ਵਿਕਟ ਜੋਨਾਥਨ ਕੈਂਪਬੇਲ ਦੇ ਆਊਟ ਹੋਣ ਨਾਲ ਡਿੱਗੀ। ਕੈਂਪਬੇਲ 4 ਦੌੜਾਂ ਬਣਾ ਸ਼ਿਵਮ ਦੂਬੇ ਵਲੋਂ ਆਊਟ ਹੋਇਆ। ਜ਼ਿੰਬਾਬਵੇ ਦੀ 7ਵੀਂ ਵਿਕਟ ਕਲਾਈਵ ਮਡਾਂਡੇ ਦੇ ਆਊਟ ਹੋਣ ਨਾਲ ਡਿੱਗੀ। ਮਡਾਂਡੇ 1 ਦੌੜ ਬਣਾ ਅਭਿਸ਼ੇਕ ਸ਼ਰਮਾ ਵਲੋਂ ਆਊਟ ਹੋਇਆ। ਬ੍ਰੈਂਡਨ ਮਾਵੁਤਾ 4 ਦੌੜਾਂ, ਫਰਾਜ਼ ਅਕਰਮ 27 ਦੌੜਾਂ ਤੇ ਰਿਚਰਡ ਨਗਾਵਾਰਾ 0 ਦੌੜ ਬਣਾ ਆਊਟ ਹੋਏ। ਭਾਰਤ ਵਲੋਂ ਮੁਕੇਸ਼ ਕੁਮਾਰ ਨੇ 4 ਵਿਕਟਾਂ, ਤੁਸ਼ਾਰ ਦੇਸ਼ਪਾਂਡ ਨੇ 1 ਵਿਕਟ, ਵਾਸ਼ਿੰਗਟਨ ਸੁੰਦਰ ਨੇ 1 ਵਿਕਟ, ਅਭਿਸ਼ੇਕ ਸ਼ਰਮਾ ਨੇ 1 ਵਿਕਟ ਤੇ ਸ਼ਿਵਮ ਦੂਬੇ ਨੇ 2 ਵਿਕਟਾਂ ਝਟਕਾਈਆਂ।
ਟੈਸਟ ਡੈਬਿਊ 'ਤੇ ਸੈਂਕੜਾ ਲਗਾਉਣ ਵਾਲੇ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਬਿਲੀ ਇਬਾਦੁੱਲਾ ਦਾ ਦਿਹਾਂਤ
NEXT STORY