ਨਵੀਂ ਦਿੱਲੀ— ਭਾਰਤ ਦੇ ਖਿਲਾਫ ਕੋਲਕਾਤਾ 'ਚ ਪਹਿਲਾ ਡੇ ਨਾਈਟ ਟੈਸਟ ਮੈਚ ਖੇਡਣ ਉਤਰੀ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ 'ਚ ਸਿਰਫ 106 ਦੌੜਾਂ 'ਤੇ ਢੇਰ ਹੋ ਗਈ। ਭਾਰਤ ਦੀ ਧਾਰਧਾਰ ਤੇਜ਼ ਗੇਂਦਬਾਜ਼ੀ ਅੱਗੇ ਪੂਰੀ ਮਹਿਮਾਨ ਟੀਮ ਨੇ ਗੋਡੇ ਟੇਕ ਦਿੱਤੇ। 11 ਖਿਡਾਰੀਆਂ ਦੇ ਮੁਕਾਬਲੇ ਪਹਿਲੇ ਦਿਨ ਮੈਦਾਨ 'ਤੇ ਬੰਗਲਾਦੇਸ਼ ਦੇ 13 ਖਿਡਾਰੀ ਨਜ਼ਰ ਆਏ। ਪੜ੍ਹ ਕੇ ਹੈਰਾਨ ਹੋ ਗਏ ਹੋਵੋਗੇ ਤੁਸੀਂ, ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹਾ ਕਿਵੇਂ ਹੋਇਆ।
ਪਿੰਕ ਡੇ ਟੈਸਟ ਮੈਚ 'ਚ ਭਾਰਤ ਦੇ ਖਿਲਾਫ ਖੇਡਣ ਉਤਰੀ ਬੰਗਲਾਦੇਸ਼ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਨਾਲ ਅਸਫਲ ਸਾਬਤ ਹੋਈ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਮੁਹੰਮਦ ਸ਼ੰਮੀ ਨੇ ਪੂਰੀ ਬੰਗਲਾਦੇਸ਼ ਦੀ ਟੀਮ ਨੂੰ ਪਵੇਲੀਅਨ ਦੀ ਰਾਹ ਦਿਖਾਈ। ਬੰਗਲਾਦੇਸ਼ ਦੀ ਪੂਰੀ ਟੀਮ 30.3 ਓਵਰ 'ਚ 106 ਦੌੜਾਂ 'ਤੇ ਆਲ ਆਊਟ ਹੋ ਗਈ।

13 ਬੰਗਲਾਦੇਸ਼ੀ ਖਿਡਾਰੀਆਂ ਨੂੰ ਮਿਲਿਆ ਮੌਕਾ
ਭਾਰਤ ਦੀ ਤੇਜ਼ ਗੇਂਦਬਾਜ਼ੀ ਦੇ ਅੱਗੇ ਬੰਗਲਾਦੇਸ਼ ਦੇ ਬੱਲੇਬਾਜ਼ ਬਹੁਤ ਮੁਸ਼ਕਲ ਨਾਲ ਬੱਲੇਬਾਜ਼ੀ ਕਰ ਸਕੇ। ਤੇਜ਼ ਰਫਤਾਰ ਬਾਊਂਸਰ 'ਤੇ ਦੋ ਬੰਗਲਾਦੇਸ਼ ਬੱਲੇਬਾਜ਼ ਸੱਟ ਦਾ ਸ਼ਿਕਾਰ ਹੋਏ। ਸੱਟ ਇੰਨੀ ਗੰਭੀਰ ਸੀ ਕਿ ਦੋਵੇਂ ਹੀ ਬੱਲੇਬਾਜ਼ ਮੈਦਾਨ 'ਤੇ ਵਾਪਸੀ ਨਹੀਂ ਕਰ ਸਕੇ। ਵਿਕਟਕੀਪਰ ਬੱਲੇਬਾਜ਼ ਲਿਟਨ ਦਾਸ ਲੰਚ ਤੋਂ ਪਹਿਲਾਂ ਮੁਹੰਮਦ ਸ਼ੰਮੀ ਦੇ ਬਾਊਂਸਰ 'ਤੇ ਸੱਟ ਦਾ ਸ਼ਿਕਾਰ ਹੋ ਕੇ ਰਿਟਾਇਰ ਹਰਟ ਹੋਏ ਜਦਕਿ ਮੁਹੰਮਦ ਨਈਮ ਨੂੰ ਚਾਹ ਦੇ ਸਮੇਂ ਦੇ ਬਾਅਦ ਗੇਂਦ ਲੱਗੀ ਸੀ। ਬੰਗਲਾਦੇਸ਼ ਦੀ ਟੀਮ 'ਚ ਦੋ ਸਬਸੀਚਿਊਟ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਲਿਟਨ ਦਾਸ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਮੇਹਦੀ ਹਸਨ ਟੀਮ 'ਚ ਆਏ ਜਦਕਿ ਨਈਮ ਦੀ ਜਗ੍ਹਾ ਨਾਈਜੁਲ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ।
ਸੁਰੱਖਿਆ ਦੇ ਮੱਦੇਨਜ਼ਰ ਮੁੰਬਈ ਦੀ ਬਜਾਏ ਹੈਦਰਾਬਾਦ 'ਚ ਖੇਡਿਆ ਜਾਵੇਗਾ ਪਹਿਲਾ ਟੀ-20
NEXT STORY