ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਲਈ ਕਈ ਅਜਿਹੇ ਖਿਡਾਰੀ ਖੇਡ ਚੁੱਕੇ ਹਨ ਜਿਨ੍ਹਾਂ ਨੇ ਮੈਦਾਨ 'ਤੇ ਤਾਂ ਵਧੀਆ ਪ੍ਰਦਰਸ਼ਨ ਕੀਤਾ ਹੀ ਹੈ ਪਰ ਉਹ ਪੜ੍ਹਾਈ 'ਚ ਵੀ ਅੱਵਲ ਰਹੇ ਹਨ। ਇਨ੍ਹਾਂ ਖਿਡਾਰੀਆਂ ਕੋਲ ਚੰਗੇ ਕ੍ਰਿਕਟਰ ਦਾ ਤਮਗਾ ਹੋਣ ਦੇ ਨਾਲ ਹੀ ਵੱਡੀਆਂ-ਵੱਡੀਆਂ ਡਿਗਰੀਆਂ ਵੀ ਹਨ। ਅਸੀਂ ਇਸ ਖਬਰ 'ਚ ਅਜਿਹੇ ਹੀ ਖਿਡਾਰੀਆਂ ਦੀ ਵਿੱਦਿਅਕ ਯੋਗਤਾ ਦੇ ਬਾਰੇ 'ਚ ਦਸ ਰਹੇ ਹਨ।
1. ਰਾਹੁਲ ਦ੍ਰਾਵਿੜ

ਰਾਹੁਲ ਦ੍ਰਾਵਿੜ ਨੂੰ 'ਦਿ ਗ੍ਰੇਟ ਵਾਲ ਆਫ ਇੰਡੀਆ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਭਾਰਤ ਦੇ ਉਨ੍ਹਾਂ ਚੋਣਵੇਂ ਬੱਲੇਬਾਜ਼ਾਂ 'ਚ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਟੈਸਟ 'ਚ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਦਰਜ ਹਨ। ਦ੍ਰਾਵਿੜ ਸਿਰਫ ਖੇਡ ਹੀ ਨਹੀਂ ਸਗੋਂ ਪੜ੍ਹਾਈ 'ਚ ਵੀ ਅੱਵਲ ਸਨ। ਉਨ੍ਹਾਂ ਨੇ ਬੈਂਗਲੁਰੂ ਦੇ ਸੇਂਟ ਜੋਸੇਫ ਤੋਂ ਐੱਮ.ਬੀ.ਏ. ਕੀਤਾ ਹੈ।
2. ਵੀ.ਵੀ.ਐੱਸ. ਲਕਸ਼ਮਣ

ਭਾਰਤ ਦੇ ਵੇਰੀ-ਵੇਰੀ ਸਪੈਸ਼ਲ ਬੱਲੇਬਾਜ਼ ਵੀ.ਵੀ.ਐੱਸ. ਲਕਸ਼ਮਣ ਵੀ ਕਾਫੀ ਪੜ੍ਹੇ ਲਿਖੇ ਹਨ। ਕ੍ਰਿਕਟਰ ਬਣਨ ਤੋਂ ਪਹਿਲਾਂ ਲਕਸ਼ਮਣ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਨੇ ਕਾਲਜ 'ਚ ਐਡਮਿਸ਼ਨ ਵੀ ਲਿਆ ਪਰ ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨਹੀਂ ਹਟੀ ਅਤੇ ਉਹ ਇਕ ਪ੍ਰੋਫੈਸ਼ਨਲ ਕ੍ਰਿਕਟਰ ਬਣ ਗਏ।
3. ਮੁਰਲੀ ਵਿਜੇ

ਭਾਰਤੀ ਟੈਸਟ ਟੀਮ ਦੇ ਓਪਨਰ ਬੱਲੇਬਾਜ਼ ਮੁਰਲੀ ਵਿਜੇ ਕੋਲ ਇਕਨਾਮਿਕਸ 'ਚ ਪੋਸਟ ਗਰੈਜੁਏਟ ਡਿਗਰੀ ਹੈ। ਹਾਲਾਂਕਿ ਉਨ੍ਹਾਂ ਨੇ ਪੜ੍ਹਾਈ ਕਰਨ ਦੇ ਬਜਾਏ ਕ੍ਰਿਕਟਰ ਬਣਨਾ ਬਿਹਤਰ ਸਮਝਿਆ।
4. ਆਰ ਅਸ਼ਵਿਨ

ਭਾਰਤ ਦੇ ਬਿਹਤਰੀਨ ਸਪਿਨ ਗੇਂਦਬਾਜ਼ਾਂ 'ਚੋਂ ਇਕ ਆਰ ਅਸ਼ਵਿਨ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਜੇਕਰ ਉਹ ਕ੍ਰਿਕਟਰ ਨਾ ਹੁੰਦੇ ਤਾਂ ਕਿਸੇ ਕੰਪਨੀ 'ਚ ਇੰਜੀਨੀਅਰ ਜ਼ਰੂਰ ਹੁੰਦੇ। ਅਸ਼ਵਿਨ ਨੇ ਇਨਫਾਰਮੇਸ਼ਨ ਟੈਕਨਾਲੋਜੀ ਤੋਂ ਬੀਟੈਕ ਕੀਤਾ ਹੋਇਆ ਹੈ। ਹਾਲਾਂਕਿ ਪੜ੍ਹਾਈ ਪੂਰੀ ਕਰਨ ਦੇ ਬਾਅਦ ਅਸ਼ਵਿਨ ਨੇ ਕ੍ਰਿਕਟ ਨੂੰ ਜ਼ਿਆਦ ਤਰਜੀਹ ਦਿੱਤੀ, ਉਨ੍ਹਾਂ ਦਾ ਇਹ ਫੈਸਲਾ ਸਹੀ ਵੀ ਸਾਬਤ ਹੋਇਆ।
ਫਰਾਂਸ ਦੇ ਖਿਡਾਰੀ ਨੂੰ ਹਰਾ ਕੇ ਸੁਹਾਸ ਐਲਵਾਈ ਨੇ ਜਿੱਤਿਆ ਤੁਰਕੀ ਪੈਰਾ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ
NEXT STORY