ਸਪੋਰਟਸ ਡੈਸਕ— ਇੰਗਲੈਂਡ ਵਰਲਡ ਕੱਪ 2019 ਦੇ ਆਪਣੇ ਸਭ ਤੋਂ ਅਹਿਮ ਮੁਕਾਬਲੇ 'ਚ ਐਤਵਾਰ ਨੂੰ ਭਾਰਤ ਨਾਲ ਭਿੜੇਗਾ। ਇੰਗਲੈਂਡ ਦੀ ਟੀਮ ਜੇਕਰ ਇਸ ਮੈਚ 'ਚ ਹਾਰੀ ਤਾਂ ਸੈਮੀਫਾਈਨਲ ਦੀ ਰੇਸ ਤੋਂ ਲਗਭਗ ਬਾਹਰ ਹੋ ਜਾਵੇਗੀ। 1999 ਵਰਲਡ ਕੱਪ 'ਚ ਇਸੇ ਮੈਦਾਨ 'ਤੇ ਇੰਗਲੈਂਡ ਦੀ ਟੀਮ ਭਾਰਤ ਤੋਂ ਹਾਰ ਕੇ ਸੁਪਰ-6 'ਚ ਨਹੀਂ ਪਹੁੰਚ ਸਕੀ ਸੀ। ਟੀਮ ਇੰਡੀਆ ਜੇਕਰ ਇਹ ਮੈਚ ਜਿੱਤਦੀ ਹੈ ਤਾਂ ਲਗਾਤਾਰ ਤੀਜੀ ਵਾਰ ਸੈਮੀਫਾਈਨਲ 'ਚ ਪਹੁੰਚ ਜਾਵੇਗੀ। ਭਾਰਤੀ ਟੀਮ ਇਸ ਟੂਰਨਾਮੈਂਟ 'ਚ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਅਜੇ ਤਕ ਇਕ ਵੀ ਮੈਚ ਨਹੀਂ ਗੁਆਇਆ ਹੈ।

ਵਰਤਮਾਨ ਵਰਲਡ ਕੱਪ 'ਚ ਇੰਗਲੈਂਡ ਤਿੰਨੇ ਮੈਚ ਚੇਜ਼ ਕਰਦੇ ਹੋਏ ਹਾਰਿਆ ਹੈ। ਵਰਲਡ ਕੱਪ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ 6 ਮੈਚ ਦੇ ਰਿਜ਼ਲਟ ਆਏ ਹਨ ਅਤੇ ਚੇਜ਼ ਕਰਦੇ ਹੋਏ ਸਿਰਫ ਇਕ ਵਾਰ ਹੀ ਜਿੱਤ ਮਿਲੀ ਹੈ। 5 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਅਜਿਹੇ 'ਚ ਟਾਸ ਜਿੱਤ ਕੇ ਦੋਹਾਂ ਕਪਤਾਨਾਂ ਕੋਲ ਫੈਸਲਾ ਕਰਨਾ ਸੌਖਾ ਨਹੀਂ ਹੋਵੇਗਾ। ਵਰਲਡ ਕੱਪ 'ਚ ਇੰਗਲੈਂਡ ਦੀ ਟੀਮ ਸਾਨੂੰ 1992 ਦੇ ਬਾਅਦ ਕਦੀ ਵੀ ਹਰਾ ਨਹੀਂ ਸਕੀ ਹੈ। 1999 ਅਤੇ 2003 'ਚ ਸਾਨੂੰ ਜਿੱਤ ਮਿਲੀ। 2011 'ਚ ਮੁਕਾਬਲਾ ਟਾਈ ਰਿਹਾ ਸੀ।

ਇੰਗਲੈਂਡ-ਭਾਰਤ ਵਿਚਾਲੇ ਮੈਚਾਂ ਦੇ ਦਿਲਚਸਪ ਅੰਕੜੇ
1. ਇੰਗਲੈਂਡ ਅਤੇ ਭਾਰਤ ਵਿਚਾਲੇ ਇਹ 100ਵਾਂ ਵਨ-ਡੇ ਮੈਚ ਹੈ।
2. ਦੋਹਾਂ ਟੀਮਾਂ ਵਿਚਾਲੇ ਅਜੇ ਤਕ 99 ਮੁਕਾਬਲੇ ਹੋਏ ਹਨ। ਇਨ੍ਹਾਂ 'ਚੋਂ 53 ਮੈਚ ਭਾਰਤ ਨੇ ਜਿੱਤੇ ਹਨ ਜਦਕਿ ਇੰਗਲੈਂਡ ਨੇ 41 ਮੈਚ ਜਿੱਤੇ ਹਨ। 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। 2 ਮੈਚ ਟਾਈ ਰਹੇ ਹਨ।
3. ਇੰਗਲੈਂਡ ਅਤੇ ਭਾਰਤ ਵਿਚਾਲੇ ਵਰਲਡ ਕੱਪ 'ਚ ਕੁੱਲ 7 ਮੁਕਾਬਲੇ ਹੋਏ ਹਨ। ਇਨ੍ਹਾਂ 7 ਮੁਕਾਬਲਿਆਂ 'ਚੋਂ ਭਾਰਤ 3 ਜਦਕਿ ਇੰਗਲੈਂਡ ਨੇ ਵੀ 3 ਮੈਚ ਜਿੱਤੇ ਹਨ। ਇਕ ਮੈਚ ਟਾਈ ਰਿਹਾ।
4. ਇੰਗਲੈਂਡ ਅਤੇ ਭਾਰਤ ਵਿਚਾਲੇ ਆਖਰੀ 5 ਮੁਕਾਬਲਿਆਂ 'ਚ 2 ਮੈਚ ਭਾਰਤ ਨੇ ਜਿੱਤੇ ਹਨ ਜਦਕਿ 3 ਮੈਚ ਇੰਗਲੈਂਡ ਨੇ ਜਿੱਤੇ ਹਨ।
5. ਦੋਹਾਂ ਟੀਮਾਂ ਵਿਚਾਲੇ ਬਰਮਿੰਘਮ 'ਚ 4 ਮੈਚ ਹੋਏ ਹਨ। ਇਨ੍ਹਾਂ 4 ਮੈਚਾਂ 'ਚੋਂ 3 ਭਾਰਤ ਨੇ ਜਿੱਤੇ ਹਨ ਜਦਕਿ ਇੰਗਲੈਂਡ 1 ਮੈਚ ਜਿੱਤਣ 'ਚ ਸਫਲ ਰਿਹਾ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ 2 ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਇਸ ਪਿੱਚ 'ਤੇ ਪਿਛਲੇ 5 ਮੈਚਾਂ ਦੀ 7 ਪਾਰੀਆਂ 'ਚ 250 ਤੋਂ ਘੱਟ ਸਕੋਰ ਬਣਿਆ। ਸਾਰੇ ਮੈਚ ਚੇਜ਼ ਕਰਨ ਵਾਲੀ ਟੀਮ ਜਿੱਤੀ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰ ਸਕਦੀ ਹੈ।
2. ਮੌਸਮ ਦਾ ਮਿਜਾਜ਼ : ਬਰਮਿੰਘਮ 'ਚ ਬੱਦਲ ਛਾਏ ਰਹਿਣਗੇ । ਤਾਪਮਾਨ 13 ਤੋਂ 21 ਡਿਗਰੀ ਸੈਲਸੀਅਸ ਵਿਚਾਲੇ ਰਹੇਗਾ।
ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਦਿੱਤਾ 244 ਦੌੜਾਂ ਦਾ ਟੀਚਾ
NEXT STORY