ਸਪੋਰਟਸ ਡੈਸਕ— ਐਜਬੈਸਟਨ 'ਚ ਖੇਡੇ ਗਏ ਆਈ.ਸੀ.ਸੀ. ਵਰਲਡ ਕੱਪ ਦੇ 38ਵੇਂ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾਇਆ ਅਤੇ ਸਕੋਰ ਬੋਰਡ 'ਚ ਫਿਰ ਚੌਥੇ ਸਥਾਨ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਦੀ ਇਸ ਟੂਰਨਾਮੈਂਟ 'ਚ ਇਹ ਪਹਿਲੀ ਹਾਰ ਹੈ। ਇੰਗਲੈਂਡ ਨੇ ਪਹਿਲਾਂ ਖੇਡਦੇ ਹੋਏ 7 ਵਿਕਟਾਂ ਦੇ ਨੁਕਸਾਨ 'ਤੇ 337 ਦਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਭਾਰਤੀ ਟੀਮ 5 ਵਿਕਟਾਂ ਦੇ ਨੁਕਸਾਨ 'ਤੇ 306 ਦੌੜਾਂ ਹੀ ਬਣਾ ਸਕੀ। ਜਾਨੀ ਬੇਅਰਸਟਾਅ (111 ਦੌੜਾਂ) ਨੂੰ ਉਨ੍ਹਾਂ ਦੇ ਸੈਂਕੜੇ ਕਾਰਨ ਮੈਨ ਆਫ ਦਿ ਮੈਚ ਚੁਣਿਆ ਗਿਆ। ਭਾਰਤੀ ਟੀਮ ਦੇ ਦੋ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਖਿਡਾਰੀ ਦੌੜਾਂ ਨਹੀਂ ਬਣਾ ਸਕਿਆ। ਮੈਚ 'ਚ ਟੀਮ ਦੀ ਹਾਰ ਲਈ ਜ਼ਿੰਮੇਦਾਰ ਕਾਰਨ ਹੇਠਾਂ ਦੱਸੇ ਜਾ ਰਹੇ ਹਨ-
1. ਭਾਰਤ ਦਾ ਟਾਸ ਹਾਰਨਾ

ਬਰਮਿੰਘਮ ਦੀ ਸਪਾਟ ਪਿੱਚ 'ਤੇ ਟਾਸ ਹਾਰਨਾ ਭਾਰਤ ਦੀ ਸ਼ਿਕਸਤ ਦਾ ਪ੍ਰਮੁੱਖ ਕਾਰਨ ਰਿਹਾ। ਇੰਗਲੈਂਡ ਨੇ ਇਸ ਦਾ ਪੂਰਾ ਲਾਹਾ ਲੈਂਦੇ ਹੋਏ ਵੱਡਾ ਸਕੋਰ ਬਣਾ ਦਿੱਤਾ। ਇੰਗਲੈਂਡ ਨੇ ਜਦੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ ਉਸ ਦੇ ਸਾਰੇ ਬੱਲੇਬਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤ ਲਈ ਟੀਚੇ ਦਾ ਪਿੱਛਾ ਕਰਦੇ ਹੋਏ ਹੋਏ 337 ਦੌੜਾਂ ਬਣਾਉਣਾ ਮੁਸ਼ਕਲ ਰਿਹਾ। ਟੀਮ ਇੰਡੀਆ ਜੇਕਰ ਟਾਸ ਨਹੀਂ ਹਾਰਦੀ ਤਾਂ ਮੈਚ ਦਾ ਨਤੀਜਾ ਵੱਖ ਹੀ ਹੋ ਸਕਦਾ ਸੀ।
2. ਭਾਰਤੀ ਸਪਿਨਰਾਂ ਦਾ ਫਲਾਪ ਪ੍ਰਦਰਸ਼ਨ

ਇਸ ਵਰਲਡ ਕੱਪ 'ਚ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਪਰ ਇੰਗਲੈਂਡ ਖਿਲਾਫ ਇਸ ਮੈਚ 'ਚ ਇਹ ਦੋਵੇਂ ਫਲਾਪ ਰਹੇ। ਇਨ੍ਹਾਂ ਦੋਹਾਂ ਗੇਂਦਬਾਜ਼ਾਂ ਨੇ ਆਪਣੇ 20 ਓਵਰ 'ਚ 160 ਦੌੜਾਂ ਖਰਚ ਕੀਤੀਆਂ ਅਤੇ ਸਿਰਫ 2 ਵਿਕਟ ਪ੍ਰਾਪਤ ਕੀਤੇ। ਇਸ ਖਰਾਬ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ। ਇਹ ਦੋਵੇਂ ਸਹੀ ਲਾਈਨ ਪ੍ਰਾਪਤ ਕਰਨ 'ਚ ਅਸਫਲ ਰਹੇ ਅਤੇ ਭਾਰਤੀ ਟੀਮ ਦੀ ਹਾਰ 'ਚ ਇਕ ਵੱਡਾ ਕਾਰਨ ਬਣੇ।
3. ਮਿਡਲ ਆਰਡਰ ਦਾ ਖਰਾਬ ਪ੍ਰਦਰਸ਼ਨ

ਕਈ ਵਾਰ ਅਜਿਹਾ ਲਗਦਾ ਹੈ ਕਿ ਭਾਰਤੀ ਟੀਮ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ 'ਤੇ ਟਿਕੀ ਹੈ। ਇਨ੍ਹਾਂ ਦੋਹਾਂ ਦੇ ਆਊਟ ਹੋਣ 'ਤੇ ਮਿਡਲ ਆਰਡਰ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਹੈ। ਇੰਗਲੈਂਡ ਖਿਲਾਫ ਬਰਮਿੰਘਮ 'ਚ ਵੀ ਇਹੋ ਦੇਖਣ ਨੂੰ ਮਿਲਿਆ। ਜਦੋਂ ਤਕ ਇਹ ਦੋਵੇਂ ਬੱਲੇਬਾਜ਼ੀ ਕਰ ਰਹੇ ਸਨ ਉਦੋਂ ਤਕ ਟੀਮ 'ਚ ਸਭ ਚੰਗਾ ਚਲ ਰਿਹਾ ਸੀ। ਇਨ੍ਹਾਂ ਦੇ ਆਊਟ ਹੁੰਦੇ ਹੀ ਮਿਡਲ ਆਰਡਰ ਦੇ ਬੱਲੇਬਾਜ਼ ਜ਼ਰੂਰੀ ਰਨ ਰੇਟ ਦੇ ਹਿਸਾਬ ਨਾਲ ਦੌੜਾਂ ਜੁਟਾਉਣ 'ਚ ਅਸਫਲ ਰਹੇ। ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਅੰਤ ਤੱਕ ਖੇਡਦੇ ਰਹੇ ਅਤੇ 31 'ਚੋਂ 39 ਦੌੜਾਂ ਦੀ ਸਾਂਝੇਦਾਰੀ ਕੀਤੀ।
WC ਦੇ ਜ਼ਿਆਦਾਤਰ ਮੈਚਾਂ 'ਚ ਵੈਸਟਇੰਡੀਜ਼ ਨੇ ਸ਼੍ਰੀਲੰਕਾ ਖਿਲਾਫ ਮਾਰੀ ਹੈ ਬਾਜ਼ੀ
NEXT STORY