ਨਵੀਂ ਦਿੱਲੀ— ਭਾਰਤ ਇਸ ਸਾਲ 31 ਮਾਰਚ ਨੂੰ ਤਾਜ਼ਿਕਿਸਤਾਨ ਦੇ ਖਿਲਾਫ ਉਸ ਦੀ ਸਰਜ਼ਮੀਂ ’ਤੇ ਫੀਫਾ ਕੌਮਾਂਤਰੀ ਦੋਸਤਾਨਾ ਮੈਚ ਖੇਡੇਗਾ। ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਇਹ ਜਾਣਕਾਰੀ ਦਿੱਤੀ ਪਰ ਉਸ ਨੇ ਕਿਹਾ ਕਿ ਇਸ ਮੈਚ ਦੇ ਸਥਾਨ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।
ਤਾਜ਼ਾਕਿਸਤਾਨ ਅਜੇ ਫੀਫਾ ਰੈਂਕਿੰਗ ’ਚ 121ਵੇਂ ਸਥਾਨ ’ਤੇ ਹੈ। ਉਹ ਇਗੋਰ ਸਟਿਮਕ ਦੀ ਕੋਚਿੰਗ ਵਾਲੀ ਭਾਰਤੀ ਟੀਮ ਨਾਲ ਹਾਲ ’ਚ ਅਹਿਮਦਾਬਾਦ ’ਚ ਹੀਰੋ ਕੌਮਾਂਤਰੀ ਕੱਪ 2019 ’ਚ ਖੇਡੀ ਸੀ। ਉਸ ਮੈਚ ’ਚ ਭਾਰਤੀ ਟੀਮ ਨੂੰ ਪਹਿਲੇ ਹਾਫ ’ਚ 2-0 ਨਾਲ ਬੜ੍ਹਤ ਹਾਸਲ ਕਰਨ ਦੇ ਬਾਵਜੂਦ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮਯੰਕ ਸਭ ਤੋਂ ਤੇਜ਼ 1000 ਟੈਸਟ ਦੌੜਾਂ ਬਣਾਉਣ ਦੇ ਮਾਮਲੇ 'ਚ ਤੋੜ ਸਕਦਾ ਹੈ ਪੁਜਾਰਾ ਇਹ ਰਿਕਾਰਡ
NEXT STORY