ਨਵੀਂ ਦਿੱਲੀ- ਭਾਰਤ ਦੀ ਅੰਡਰ 23 ਫੁੱਟਬਾਲ ਟੀਮ ਨੇ ਤਜ਼ਾਕਿਸਤਾਨ ਦੇ ਹਿਸੋਰ 'ਚ ਦੂਜੇ ਦੋਸਤਾਨਾ ਕੌਮਾਂਤਰੀ ਮੈਚ 'ਚ ਕਿਰਗਿਸਤਾਨ ਦੇ ਨਾਲ ਗੋਲ ਰਹਿਤ ਡਰਾਅ ਖੇਡਿਆ। ਇਸ ਸਾਲ ਦੇ ਅੰਤ 'ਚ ਹੋਣ ਵਾਲੇ ਏਐੱਫਸੀ ਅੰਡਰ 236 ਏਸ਼ੀਆਈ ਕੱਪ ਕੁਆਲੀਫਾਇਰ ਤੇ 2026 ਏਸ਼ੀਆਈ ਖੇਡਾਂ ਦੀ ਤਿਆਰੀ ਲਈ ਭਾਰਤੀ ਟੀਮ ਦੋ ਦੋਸਤਾਨਾ ਮੈਚ ਖੇਡਣ ਤਜ਼ਾਕਿਸਤਾਨ ਗਈ ਹੈ। ਪਹਿਲੇ ਮੈਚ 'ਚ ਉਸ ਨੂੰ ਮੇਜ਼ਬਾਨ ਟੀਮ ਨੇ 3-2 ਨਾਲ ਹਰਾਇਆ। ਮੁੱਖ ਕੋਚ ਨੌਸ਼ਾਦ ਮੂਸਾ ਨੇ ਪਿਛਲੇ ਸਾਲ ਦੇ ਸ਼ੁਰੂਆਤੀ ਗਿਆਰਾਂ 'ਚ 8 ਬਦਲਾਅ ਕੀਤੇ। ਸਿਰਫ ਡਿਫੈਂਡਰ ਪਰਮਵੀਰ, ਬਿਕਾਸ ਯੁੰਨਾਮ ਤੇ ਅਭਿਸ਼ੇਕ ਸਿੰਘ ਟੇਕਚਾਮ ਹੀ ਆਪਣੀ ਜਗ੍ਹਾ ਬਰਕਰਾਰ ਰੱਖ ਸਕੇ।
ਕੈਨੇਡਾ ਨੇ ਪੁਰਸ਼ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
NEXT STORY