ਬਾਰਬਾਡੋਸ (ਭਾਸ਼ਾ)–ਭਾਰਤੀ ਟੀਮ ਖਰਾਬ ਫਾਰਮ ਨਾਲ ਜੂਝ ਰਹੀ ਵੈਸਟਇੰਡੀਜ਼ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਵਨ ਡੇ ਲਈ ਫਿਰ ਤੋਂ ਆਪਣੇ ਨਿਰਧਾਰਤ ਬੱਲੇਬਾਜ਼ੀ ਕ੍ਰਮ ’ਤੇ ਵਾਪਸੀ ਕਰ ਸਕਦੀ ਹੈ ਤਾਂ ਕਿ ਉਹ ਬੱਲੇਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਦੀ ਬਦੌਲਤ 3 ਮੈਚਾਂ ਦੀ ਲੜੀ ’ਚ ਅਜੇਤੂ ਬੜ੍ਹਤ ਲੈ ਸਕੇ। ਕਪਤਾਨ ਰੋਹਿਤ ਸ਼ਰਮਾ ਤੇ ਕੋਚ ਰਾਹੁਲ ਦ੍ਰਾਵਿੜ ਨੂੰ ਪਹਿਲੇ ਵਨ ਡੇ ’ਚ ਆਪਣੇ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਦੂਜੇ ਸੈਸ਼ਨ ’ਚ ਟਰਨ ਲੈਂਦੀ ਪਿੱਚ ’ਤੇ ਅਜ਼ਮਾਉਣ ’ਚ ਥੋੜ੍ਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਪਰ ਟੀਚਾ ਸਿਰਫ 115 ਦੌੜਾਂ ਦਾ ਸੀ ਤੇ ਟੀਮ ਨੇ ਆਰਾਮ ਨਾਲ ਇਸ ਨੂੰ ਹਾਸਲ ਕਰ ਲਿਆ। ਕੋਈ ਵੀ ਪੱਕੇ ਤੌਰ ’ਤੇ ਕਹਿ ਸਕਦਾ ਹੈ ਕਿ ਜੇਕਰ ਭਾਰਤ ਨੂੰ ਫਿਰ ਤੋਂ ਇੰਨੇ ਛੋਟੇ ਟੀਚੇ ਦਾ ਪਿੱਛਾ ਕਰਨਾ ਪਿਆ ਤਾਂ ਵੀ ਰੋਹਿਤ ਖੁਦ ਸ਼ੁਭਮਨ ਗਿੱਲ ਦੇ ਨਾਲ ਬੱਲੇਬਾਜ਼ੀ ਲਈ ਉਤਰੇਗਾ ਤੇ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਖੇਡੇਗਾ।
ਇਹ ਖ਼ਬਰ ਵੀ ਪੜ੍ਹੋ : ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ
ਪਹਿਲੇ ਵਨ ਡੇ ’ਚ ਅਰਧ ਸੈਂਕੜਾ ਲਾ ਕੇ ਪ੍ਰਭਾਵਿਤ ਕਰਨ ਦੇ ਬਾਵਜੂਦ ਈਸ਼ਾਨ ਕਿਸ਼ਨ ਨੂੰ ਮੱਧਕ੍ਰਮ ’ਚ ਬੱਲੇਬਾਜ਼ੀ ਕਰਨੀ ਪਵੇਗੀ ਤੇ ਜੇਕਰ ਕੇ. ਐੱਲ. ਰਾਹੁਲ ਵਾਪਸੀ ਕਰਦਾ ਹੈ ਤਾਂ ਉਸ ਨੂੰ ਸ਼੍ਰੀਲੰਕਾ ’ਚ ਏਸ਼ੀਆ ਕੱਪ ਦੌਰਾਨ ਇਸ ਜਗ੍ਹਾ ਨੂੰ ਖਾਲੀ ਕਰਨਾ ਪਵੇਗਾ। ਆਸਟਰੇਲੀਆ ਵਿਰੁੱਧ ਚੇਨਈ ’ਚ 8 ਅਕਤੂਬਰ (ਮੌਜੂਦਾ ਪ੍ਰੋਗਰਾਮ ਅਨੁਸਾਰ) ਨੂੰ ਸ਼ੁਰੂਆਤੀ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਸਿਰਫ 11 ਹੋਰ ਮੈਚ ਬਚੇ ਹਨ ਤੇ ਭਾਰਤ ਦਾ ਟੀਚਾ ਇਕ ਸੰਤੁਲਿਤ ਸੰਯੋਜਨ ਬਰਕਰਾਰ ਰੱਖਣ ਦਾ ਹੋਵੇਗਾ। ਇਸ ਲਈ ਜ਼ਿਆਦਾ ਪ੍ਰਯੋਗ ਕਰਨ ’ਤੇ ਸ਼ਾਇਦ ਜ਼ੋਰ ਨਾ ਦਿੱਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬਹਿਰਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਬਾਰਬਾਡੋਸ ’ਚ ਕੇਨਸਿੰਗਟਨ ਓਵਲ ਸਵ. ਮੈਲਕਮ ਮਾਰਸ਼ਲ ਤੇ ਜੋਏਲ ਗਾਰਨਰ ਦਾ ਘਰੇਲੂ ਮੈਦਾਨ ਹੈ, ਜਿਸ ’ਤੇ ਦੌਰਾ ਕਰਨ ਵਾਲੀ ਟੀਮ ਦੇ ਬੱਲੇਬਾਜ਼ ‘ਬਿੱਗ ਫੋਰ (ਐਂਡੀ ਰਾਬਰਟਸ ਤੇ ਮਾਈਕਲ ਹੋਲਡਿੰਗ) ਦਾ ਸਾਹਮਣਾ ਕਰਨ ਦੀ ਗੱਲ ਸੋਚ ਕੇ ਹੀ ਦਬਾਅ ’ਚ ਆ ਜਾਂਦੇ ਸਨ ਪਰ ਵੀਰਵਾਰ ਨੂੰ ਕੇਨਸਿੰਗਟਨ ਓਵਲ ਦੀ ਪਿੱਚ ਸਪਿਨਰਾਂ ਲਈ ਫਾਇਦੇਮੰਦ ਦਿਸੀ, ਜਿਸ ’ਚ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਦੀਆਂ ਟਰਨ ਤੇ ਉਛਾਲ ਲੈਂਦੀਆਂ ਗੇਂਦਾਂ ਦੇ ਸਾਹਮਣੇ ਕੈਰੇਬੀਆਈ ਬੱਲੇਬਾਜ਼ਾਂ ਨੇ ਗੋਡੇ ਟੇਕ ਦਿੱਤੇ। ਇਥੋਂ ਤਕ ਕਿ ਹਾਰਦਿਕ ਪੰਡਯਾ ਨਵੀਂ ਗੇਂਦ ਨਾਲ ਉਮਰਾਨ ਮਲਿਕ ਦੇ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ’ਚ ਸਫ਼ਲ ਰਿਹਾ। ਮਲਿਕ ਨੇ ਕਾਫ਼ੀ ਗੇਂਦਾਂ ਤੇਜ਼ ਰਫ਼ਤਾਰ ਨਾਲ ਸੁੱਟੀਆਂ।
ਵੈਸਟਇੰਡੀਜ਼ ਕ੍ਰਿਕਟ ਦੇ ਹੁਣ ਉਹ ਸੁਨਹਿਰੀ ਦਿਨ ਲੰਘ ਗਏ ਹਨ ਤੇ ਭਾਰਤ ’ਚ ਵਨ ਡੇ ਵਿਸ਼ਵ ਕੱਪ ਲਈ ਕੁਆਲੀਫਾਈ ਨਾ ਕਰਨ ਤੋਂ ਬਾਅਦ ਤੋਂ ਕ੍ਰਿਕਟ ਦੀ ਪ੍ਰਸਿੱਧੀ ਵੀ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਦੂਜੇ ਵਨ ਡੇ ’ਚ ਸ਼ਾਇਦ ਉਸੇ ਪਿੱਚ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ ਪਰ ਇਸ ਦਾ ਸੁਭਾਅ ਵੀ ਉਸੇ ਤਰ੍ਹਾਂ ਦਾ ਹੀ ਹੋ ਸਕਦਾ ਹੈ, ਇਸ ਲਈ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੀ ਚੁਣੌਤੀ ਤੋਂ ਦਿੱਕਤ ਨਹੀਂ ਹੋਣੀ ਚਾਹੀਦੀ। ਗੁਡਾਕੇਸ਼ ਮੋਤੀ ਦੀ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਤੇ ਯਾਨਿਕ ਕਾਰੀਆ ਦੀਆਂ ਲੈੱਗ ਬ੍ਰੇਕ ਗੇਂਦਾਂ ਨੂੰ ਖੇਡਣਾ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗਾ, ਹਾਲਾਂਕਿ ਇਹ ਇੰਨਾ ਆਸਾਨ ਵੀ ਨਹੀਂ ਹੋਵੇਗਾ।
ਭਾਰਤੀ ਬੱਲੇਬਾਜ਼ ਟਰਨ ਲੈਂਦੀਆਂ ਪਿੱਚਾਂ ’ਤੇ ਸਪਿਨਰਾਂ ਵਿਰੁੱਧ ਧਾਕੜ ਬੱਲੇਬਾਜ਼ੀ ਕਰਕੇ ਵੱਡਾ ਸਕੋਰ ਨਹੀਂ ਬਣਾ ਸਕੇ ਹਨ ਪਰ ਜੇਕਰ ਪਹਿਲੇ ਵਨ ਡੇ ਵਰਗੇ ਹਾਲਾਤ ’ਚ ਅਜਿਹਾ ਕਰਨਾ ਪਿਆ ਤਾਂ ਇਹ ਟੀਮ ਲਈ ਇੰਨੀ ਖਰਾਬ ਪ੍ਰੀਖਿਆ ਵੀ ਨਹੀਂ ਹੋਵੇਗੀ। ਚੇਨਈ ਤੇ ਲਖਨਊ ਵਰਗੇ ਸਥਾਨ (ਆਸਟਰੇਲੀਆ ਤੇ ਇੰਗਲੈਂਡ ਵਿਰੁੱਧ ਵਨ ਡੇ ਵਿਸ਼ਵ ਕੱਪ ਦੇ ਸਟੇਡੀਅਮ) ਸਪਿਨਰਾਂ ਲਈ ਮਦਦਗਾਰ ਸਾਬਤ ਹੋਣਗੇ ਤੇ ਵਿਦੇਸ਼ੀ ਹਾਲਾਤ ’ਚ ਇਸੇ ਤਰ੍ਹਾਂ ਦੀਆਂ ਪਿੱਚਾਂ ’ਤੇ ਅਭਿਆਸ ਕਰਨਾ ਹਮੇਸ਼ਾ ਚੰਗਾ ਹੀ ਸਾਬਤ ਹੋਵੇਗਾ। ਘਰੇਲੂ ਮੈਦਾਨ ’ਤੇ ਇਸ ਤਰ੍ਹਾਂ ਦੀਆਂ ਪਿੱਚਾਂ ਦੀ ਉਮੀਦ ਕਰ ਸਕਦੇ ਹਾਂ। ਸੂਰਯਕੁਮਾਰ ਯਾਦਵ ਲਈ ਆਪਣੀ ਟੀ-20 ਫਾਰਮ ਨੂੰ 50 ਓਵਰਾਂ ਦੀ ਕ੍ਰਿਕਟ ’ਚ ਦੁਹਰਾਉਣਾ ਬਹੁਤ ਜ਼ਰੂਰੀ ਹੋਵੇਗਾ। ਵੀਰਵਾਰ ਨੂੰ ਉਸ ਦੇ ਕੋਲ ਸੁਨਹਿਰਾ ਮੌਕਾ ਸੀ ਤੇ ਉਹ ਚੰਗੀ ਲੈਅ ’ਚ ਵੀ ਦਿਸ ਰਿਹਾ ਸੀ ਪਰ ਮੋਤੀ ਦੀ ਗੇਂਦ ’ਤੇ ਸਵੀਪ ਸ਼ਾਟ ਖੇਡਣ ਨਾਲ ਉਸ ਦੀ ਪਾਰੀ ਖ਼ਤਮ ਹੋ ਗਈ।
ਸੂਰਯਕੁਮਾਰ ਜਾਣਦਾ ਹੈ ਕਿ ਜੇਕਰ ਸ਼੍ਰੇਅਸ ਅਈਅਰ ਫਿੱਟ ਹੋ ਜਾਂਦਾ ਹੈ ਅਤੇ ਜੇਕਰ ਕੇ. ਐੱਲ. ਰਾਹੁਲ ਵਾਪਸੀ ਕਰਦਾ ਹੈ ਤਾਂ ਆਖਰੀ-11 ’ਚ ਉਸ ਦੇ ਸਥਾਨ ’ਤੇ ਖਤਰਾ ਮੰਡਰਾਅ ਸਕਦਾ ਹੈ, ਜਿਸ ਨਾਲ ਉਸ ਦੇ ਲਈ 15 ਮੈਂਬਰੀ ਟੀਮ ’ਚ ਜਗ੍ਹਾ ਬਣਾਉਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਉਸਦੇ ਲਈ ਏਸ਼ੀਆ ਕੱਪ ’ਚ ਪਾਕਿਸਤਾਨ ਵਿਰੁੱਧ ਦੌੜਾਂ ਬਣਾਉਣਾ ਬਹੁਤ ਜ਼ਰੂਰੀ ਹੋਵੇਗਾ ਤਾਂ ਕਿ ਟੀਮ ’ਚ ਉਸ ਦਾ ਸਥਾਨ ਪੱਕਾ ਹੋ ਸਕੇ। ਮੁਕੇਸ਼ ਕੁਮਾਰ ਰਿਜ਼ਰਵ (5ਵੇਂ) ਤੇਜ਼ ਗੇਂਦਬਾਜ਼ ਦੇ ਤੌਰ ’ਤੇ ਸ਼ਾਮਲ ਹੈ ਪਰ ਉਸ ਨੂੰ ਟੀਮ ’ਚ ਜਗ੍ਹਾ ਬਣਾਉਣੀ ਚਾਹੀਦੀ ਹੈ। ਉਸ ਦੀ ਅਨੁਸ਼ਾਸਿਤ ਲਾਈਨ ਤੇ ਲੈਂਥ ਬਿਹਤਰੀਨ ਰਹੀ ਹੈ ਤੇ ਉਸ ਨੂੰ ਬਾਹਰ ਕਰਨਾ ਮੁਸ਼ਕਿਲ ਹੋਵੇਗਾ, ਜਦੋਂ ਤਕ ਕਿ ਭਾਰਤ 15 ਮੈਂਬਰੀ ਟੀਮ ’ਚ ਵਾਧੂ ਸਪਿਨਰ ਨਹੀਂ ਚੁਣਦੀ।
ਟੀ.ਵੀ. 'ਤੇ ਆਉਣ ਲਈ ਹਰਮਨਪ੍ਰੀਤ ਕੌਰ ਨੇ ਚੁਣਿਆ ਸੀ ਕ੍ਰਿਕਟ, ਜਾਣੋ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਖ਼ਾਸ ਗੱਲਾਂ
NEXT STORY