ਮਾਲੇ- ਕਪਤਾਨ ਸੁਨੀਲ ਸ਼ੇਤਰੀ ਦੇ ਮੈਚ ਦੇ 82ਵੇਂ ਮਿੰਟ ਵਿਚ ਕੀਤੇ ਗਏ ਸ਼ਾਨਦਾਰ ਗੋਲ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਇੱਥੇ ਗੁਆਂਢੀ ਦੇਸ਼ ਨੇਪਾਲ ਨੂੰ 1-0 ਨਾਲ ਹਰਾ ਕੇ ਸੈਫ ਫੁੱਟਬਾਲ ਚੈਂਪੀਅਨਸ਼ਿਪ ਵਿਚ ਪਹਿਲੀ ਜਿੱਤ ਦਰਜ ਕੀਤੀ। ਚੈਂਪੀਅਨਸ਼ਿਪ ਵਿਚ ਆਪਣੇ ਪਹਿਲੇ ਦੋ ਮੈਚ ਬੰਗਲਾਦੇਸ਼ ਵਿਰੁੱਧ 1-1 ਤੇ ਸ਼੍ਰੀਲੰਕਾ ਵਿਰੁੱਧ 0-0 ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤ ਲਈ ਹਰ ਹਾਲ ਵਿਚ ਇਹ ਮੁਕਾਬਲਾ ਜਿੱਤਣਾ ਮਹੱਤਵਪੂਰਨ ਸੀ।
ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਪਹਿਲਾ ਹਾਫ ਗੋਲ ਰਹਿਤ ਤੋਂ ਬਾਅਦ ਮੈਚ ਜਦੋਂ ਆਖਰੀ 10 ਮਿੰਟਾਂ ਵਿਚ ਪ੍ਰਵੇਸ਼ ਕਰ ਗਿਆ ਸੀ ਤਦ ਲੱਗ ਰਿਹਾ ਸੀ ਕਿ ਇਹ ਮੈਚ ਵੀ ਡਰਾਅ ਰਹੇਗਾ ਪਰ ਚਮਤਕਾਰੀ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ 82ਵੇਂ ਮਿੰਟ ਵਿਚ ਮੈਚ ਜੇਤੂ ਗੋਲ ਕਰ ਦਿੱਤਾ ਤੇ ਇਸ ਗੋਲ ਦੀ ਬੜ੍ਹਤ ਨੂੰ ਅੰਤ ਤੱਕ ਬਰਕਰਾਰ ਰੱਖਿਆ। ਭਾਰਤ ਨੂੰ ਇਸ ਜਿੱਤ ਨਾਲ 3 ਅੰਕ ਹਾਸਲ ਹੋਏ ਤੇ ਹੁਣ ਉਸਦੇ 5 ਅੰਕ ਹੋ ਗਏ ਹਨ। ਹੁਣ ਉਹ ਮਾਲਦੀਵ ਤੇ ਨੇਪਾਲ ਤੋਂ ਇਕ-ਇਕ ਅੰਕ ਪਿੱਛੇ ਹੈ, ਜਿਨ੍ਹਾਂ ਦੇ 6-6 ਅੰਕ ਹਨ। ਭਾਰਤੀ ਫੁੱਟਬਾਲ ਟੀਮ ਹੁਣ 13 ਅਕਤੂਬਰ ਨੂੰ ਇਸੇ ਜਗ੍ਹਾ 'ਤੇ ਮੇਜ਼ਬਾਨ ਮਾਲਦੀਵ ਵਿਰੁੱਧ ਆਪਣਾ ਆਖਰੀ ਗਰੁੱਪ ਮੁਕਾਬਲਾ ਖੇਡੇਗੀ।
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਨੀਲ ਦੀ ਸ਼ਾਨਦਾਰ ਗੇਂਦਬਾਜ਼ੀ, ਕੋਹਲੀ-ਡਿਵੀਲੀਅਰਸ ਨੂੰ ਕੀਤਾ ਕਲੀਨ ਬੋਲਡ (ਵੀਡੀਓ)
NEXT STORY