ਕਾਠਮੰਡੂ — ਭਾਰਤ ਦੇ ਰਾਸ਼ਟਰੀ ਜੂਨੀਅਰ ਸ਼ਤਰੰਜ ਚੈਂਪੀਅਨ ਇੰਟਰਨੈਸ਼ਨਲ ਮਾਸਟਰ ਹਰਸ਼ਾ ਭਾਰਤਕੋਠੀ ਨੇ ਕਾਠਮੰਡੂ ਅੰਤਰਰਾਸ਼ਟਰੀ ਗ੍ਰੈਂਡ ਮਾਸਟਰ ਦਾ ਖਿਤਾਬ ਜਿੱਤਿਆ। ਉਸ ਨੇ 9 ਮੈਚਾਂ ਵਿਚੋਂ 7.5 ਅੰਕ ਬਣਾਉਂਦੇ ਹੋਏ ਇਹ ਖਿਤਾਬ ਹਾਸਲ ਕੀਤਾ। ਦੂਸਰੇ ਸਥਾਨ 'ਤੇ ਅਜਰਬੇਜਾਨ ਦਾ ਗ੍ਰੈਂਡ ਮਾਸਟਰ ਅਜਰ ਮਿਰਜ਼ਾਓਵ ਰਿਹਾ, ਜਿਸਨੇ 7 ਅੰਕ ਬਣਾਏ ਜਦਕਿ ਤੀਸਰੇ ਸਥਾਨ 'ਤੇ ਉਕ੍ਰੇਨ ਦੇ ਗ੍ਰੈਂਡ ਮਾਸਟਰ ਤਾਰਲੇਵ ਕੋਂਸਟਾਈਨ ਰਿਹਾ ਹਾਲਾਂਕਿ ਉਸਨੇ ਵੀ 7 ਅੰਕ ਬਣਾਏ ਪਰ ਉਹ ਟਾਈਬ੍ਰੇਕਰ ਵਿਚ ਤੀਸਰੇ ਸਥਾਨ 'ਤੇ ਰਿਹਾ।
ਹੋਰ ਭਾਰਤੀ ਖਿਡਾਰੀਆਂ ਵਿਚ ਇੰਟਰਨੈਸ਼ਨਲ ਮਾਸਟਰ ਸ਼ਿਆਮ ਨਿਖਿਲ 7 ਅੰਕਾਂ ਨਾਲ ਚੌਥੇ, ਇੰਟਰਨੈਸ਼ਨਲ ਮਾਸਟਰ ਹੇਮਲ ਗੁਸੈਨ 7 ਅੰਕ ਬਣਾ ਕੇ 6ਵੇਂ ਅਤੇ ਗ੍ਰੈਂਡ ਮਾਸਟਰ ਸੰਦੀਪਨ ਚੰਦਾ 10ਵੇਂ ਸਥਾਨ 'ਤੇ ਰਿਹਾ। ਇਸ ਪ੍ਰਤੀਯੋਗਿਤਾ ਵਿਚ 12 ਦੇਸ਼ਾਂ ਦੇ 173 ਖਿਡਾਰੀਆਂ ਨੇ ਹਿੱਸਾ ਲਿਆ।
ਰਣਜੀ 'ਚ ਬਿਹਾਰ ਦੀ ਵਾਪਸੀ, ਹੁਣ ਹੋਣਗੇ ਪ੍ਰੀ-ਕੁਆਰਟਰ ਫਾਈਨਲ
NEXT STORY