ਵੀਅਤਨਾਮ— ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਨੇ ਡਰਾਅ ਦੇ ਦਿਨ ਹੀ ਤਮਗਾ ਪੱਕਾ ਕਰ ਲਿਆ, ਜਦੋਂ ਸੀਮਾ ਪੂਨੀਆ (+81 ਕਿਲੋ) ਸਿੱਧੇ ਸੈਮੀਫਾਈਨਲ 'ਚ ਪਹੁੰਚ ਗਈ, ਜਦਕਿ ਐੱਮ. ਸੀ. ਮੈਰੀਕਾਮ (48 ਕਿਲੋ) ਆਪਣੀ ਮੁਹਿੰਮ ਦਾ ਆਗ਼ਾਜ਼ ਕੱਲ ਕਰੇਗੀ। ਪੂਨੀਆ ਦੇ ਭਾਰ ਵਰਗ 'ਚ ਸਿਰਫ 4 ਮੁੱਕੇਬਾਜ਼ ਹਨ। ਲਿਹਾਜ਼ਾ ਚਾਰੋਂ ਸੈਮੀਫਾਈਨਲ 'ਚ ਪਹੁੰਚ ਗਏ। ਉਹ 7 ਨਵੰਬਰ ਨੂੰ ਉਜ਼ਬੇਕਿਸਤਾਨ ਦੀ ਗੁਜਾਲ ਇਸਮਾਤੋਵਾ ਨਾਲ ਖੇਡੇਗੀ। ਓਲੰਪਿਕ ਕਾਂਸੀ ਤਮੇਗਾ ਜੇਤੂ ਅਤੇ 5 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਆਪਣੇ 48 ਕਿਲੋ ਭਾਰ ਵਰਗ 'ਚ ਵਾਪਸੀ ਕਰੇਗੀ।
ਪੂਜਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਜਿੱਤਿਆ ਸੋਨ, ਮਰਦਾਂ ਦਾ 'ਕਲੀਨ ਸਵੀਪ'
NEXT STORY