ਪੁਣੇ— ਪੰਜਾਬ ਦੇ ਨਿਸ਼ਾਨੇਬਾਜ਼ ਸਰਤਾਜ ਸਿੰਘ ਨੇ 'ਖੇਲੋ ਇੰਡੀਆ ਯੂਥ ਗੇਮਜ਼' ਵਿਚ ਨਿਸ਼ਾਨੇਬਾਜ਼ੀ ਦੇ 50 ਮੀਟਰ ਥ੍ਰੀ-ਪੋਜੀਸ਼ਨ ਦੇ ਰੋਮਾਂਚਕ ਮੁਕਾਬਲੇ 'ਚ ਮੰਗਲਵਾਰ ਨੂੰ ਇੱਥੇ ਮੱਧ ਪ੍ਰਦੇਸ਼ ਦੇ ਰਾਸ਼ਟਰੀ ਯੂਨੀਅਰ ਚੈਂਪੀਅਨ ਪ੍ਰਤਾਪ ਸਿੰਘ ਤੋਮਰ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ।
ਪਟਿਆਲਾ ਦੇ 16 ਸਾਲਾ ਇਸ ਨਿਸ਼ਾਨੇਬਾਜ਼ ਨੇ ਫਾਈਨਲ 'ਚ 447.2 ਦਾ ਸਕੋਰ ਬਣਾਇਆ। ਉਸ ਨੇ ਨੀਲਿੰਗ 'ਚ 151.7 ਤੇ ਪ੍ਰੋਨ 'ਚ 150.5 ਅੰਕ ਹਾਸਲ ਕੀਤੇ। ਆਖਰੀ ਨਿਸ਼ਾਨੇ ਤੋਂ ਪਹਿਲਾਂ ਏਸ਼ਵਰਆ ਤੋਂ 0.6 ਅੰਕ ਅੱਗੇ ਸੀ ਜਿਸ ਤੋਂ ਬਾਅਦ ਪ੍ਰਤਾਪ ਨੇ 9.6 ਦਾ ਨਿਸ਼ਾਨਾ ਲਗਾਇਆ ਪਰ ਸਰਤਾਜ ਨੇ 9.1 ਦਾ ਨਿਸ਼ਾਨਾ ਲਗਾ ਕੇ ਪੀਲਾ ਤਮਗਾ ਹਾਸਲ ਕੀਤਾ।
Sport's Wrap up 15 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY