ਸਪੋਰਟਸ ਡੈਸਕ— ਅਭਿਮਨਿਊ ਈਸ਼ਵਰਨ (ਅਜੇਤੂ 59) ਅਤੇ ਅਨਮੋਲਪ੍ਰੀਤ ਸਿੰਘ (ਅਜੇਤੂ 59) ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਅਤੇ ਦੋਵੇਂ ਵਿਚਾਲੇ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਦੇ ਦਮ 'ਤੇ ਭਾਰਤ-ਏ ਨੇ ਦੂਜੇ ਅਣਅਧਿਕਾਰਤ ਟੈਸਟ ਮੈਚ ਦੇ ਚੌਥੇ ਦਿਨ ਸ਼ਨੀਵਾਰ ਨੂੰ ਇੱਥੇ ਵੈਸਟਇੰਡੀਜ਼-ਏ ਖਿਲਾਫ 7 ਵਿਕਟਾਂ ਦੀ ਜਿੱਤ ਦਰਜ ਕਰਕੇ 2-0 ਦੀ ਅਜੇਤੂ ਬੜ੍ਹਤ ਹਾਸਲ ਕੀਤੀ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ 6 ਅਗਸਤ ਨੂੰ ਖੇਡਿਆ ਜਾਵੇਗਾ। ਬੱਲੇਬਾਜ਼ੀ ਲਈ ਮੁਸ਼ਕਲ ਪਿੱਚ 'ਤੇ ਚੌਥੀ ਪਾਰੀ 'ਚ ਜਿੱਤ ਦੇ ਲਈ 278 ਦੌੜਾਂ ਦੇ ਟੀਚੇ ਦਾ ਪਿੱਚਾ ਕਰਨ ਉਤਰੀ ਭਾਰਤੀ ਟੀਮ ਨੂੰ ਪ੍ਰਿਆਂਕ ਪੰਚਾਲ (121 ਗੇਂਦ 'ਚ 68 ਦੌੜਾਂ) ਅਤੇ ਮਯੰਕ ਅਗਰਵਾਲ (134 ਗੇਂਦਾਂ 'ਚ 81 ਦੌੜਾਂ) ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਪਹਿਲੇ ਵਿਕਟ ਲਈ ਦੋਹਾਂ ਦੀ 150 ਦੌੜਾਂ ਦੀ ਸਾਂਝੇਦਾਰੀ ਨੂੰ ਰੇਮੰਡ ਰੀਫਰ (44 ਦੌੜਾਂ 'ਤੇ 1 ਵਿਕਟ) ਨੇ ਤੋੜਿਆ।

ਭਾਰਤ ਏ ਨੇ ਚੌਥੇ ਦਿਨ ਦੀ ਸ਼ੁਰੂਆਤ ਤਿੰਨ ਵਿਕਟ 'ਤੇ 185 ਦੌੜਾਂ ਤੋਂ ਅੱਗੇ ਤੋਂ ਕੀਤੀ ਜਿਸ ਨੂੰ ਜਿੱਤ ਲਈ ਹੋਰ 93 ਦੌੜਾਂ ਦੀ ਜ਼ਰੂਰਤ ਸੀ। ਤੀਜੇ ਦਿਨ ਦੇ ਅਜੇਤੂ ਈਸ਼ਵਰਨ ਅਤੇ ਅਨਮੋਲਪ੍ਰੀਤ ਨੇ ਹਾਲਾਂਕਿ ਇਸ ਦੇ ਬਾਅਦ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਦੂਜੀ ਪਾਰੀ 'ਚ ਦੋ ਵਿਕਟਾਂ ਲੈਣ ਵਾਲੇ ਚੇਮਾਰ ਹੋਲਡਰ ਵੈਸਟਇੰਡੀਜ਼-ਏ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਇਸ ਤੋਂ ਪਹਿਲਾਂ ਵੈਸਟਇੰਡੀਜ਼-ਏ ਦੇ 318 ਦੌੜਾਂ ਦੇ ਜਵਾਬ 'ਚ ਭਾਰਤੀ ਟੀਮ ਪਹਿਲੀ ਪਾਰੀ 'ਚ 190 ਦੌੜਾਂ 'ਤੇ ਸਿਮਟ ਗਈ ਸੀ ਪਰ ਆਫ ਸਪਿਨਰ ਕ੍ਰਿਸ਼ਣੱਪਾ ਗੌਤਮ ਨੇ ਪੰਜ ਵਿਕਟਾਂ ਦੀ ਮਦਦ ਨਾਲ ਵੈਸਟਇੰਡੀਜ਼-ਏ ਦੀ ਦੂਜੀ ਪਾਰੀ ਮਹਿਜ 149 'ਤੇ ਸਮੇਟ ਦਿੱਤੀ।
ਧੋਨੀ ਨੂੰ ਪਿੱਛੇ ਛੱਡ ਟੀ20 'ਚ ਰਿਸ਼ਭ ਨੇ ਬਣਾ ਦਿੱਤਾ ਇਹ ਸ਼ਰਮਨਾਕ ਰਿਕਾਰਡ
NEXT STORY