ਨਾਗਪੁਰ— ਨੌਜਵਾਨ ਸਲਾਮੀ ਬੱਲੇਬਾਜ਼ ਦੇਵਿਕਾ ਵੈਧ ਦੇ ਸੈਂਕੜੇ ਦੇ ਬਾਵਜੂਦ ਭਾਰਤ-ਏ ਮਹਿਲਾ ਕ੍ਰਿਕਟ ਟੀਮ ਨੂੰ ਅੱਜ ਇਥੇ ਅਭਿਆਸ ਮੈਚ 'ਚ ਇੰਗਲੈਂਡ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
20 ਸਾਲਾ ਦੇਵਿਕਾ ਨੇ 104 ਦੌੜਾਂ ਬਣਾਈਆਂ, ਜਿਸ ਲਈ ਉਸ ਨੇ 150 ਗੇਂਦਾਂ ਖੇਡੀਆਂ ਤੇ 14 ਚੌਕੇ ਲਾਏ। ਇਸ ਪਾਰੀ ਨਾਲ ਉਸ ਨੇ ਇੰਗਲੈਂਡ ਵਿਰੁੱਧ 6 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਲਈ ਆਖਰੀ-11 ਵਿਚ ਚੋਣ ਦਾ ਆਪਣਾ ਦਾਅਵਾ ਵੀ ਮਜ਼ਬੂਤ ਕਰ ਲਿਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 4 ਵਿਕਟਾਂ 'ਤੇ 211 ਦੌੜਾਂ ਬਣਾਈਆਂ। ਇਸ ਅਭਿਆਸ ਮੈਚ ਵਿਚ ਇੰਗਲੈਂਡ ਨੇ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਪਰ ਇਸ ਤੋਂ ਬਾਅਦ ਉਸ ਦੀ ਟੀਮ ਨੇ ਬੱਲੇਬਾਜ਼ੀ ਦਾ ਅਭਿਆਸ ਜਾਰੀ ਰੱਖਿਆ ਤੇ ਆਖਿਰ ਵਿਚ 49.2 ਓਵਰਾਂ 'ਚ 252 ਦੌੜਾਂ ਬਣਾਈਆਂ।
BCCI 'ਤੇ ਫਿਰ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਾਰਨ
NEXT STORY