ਸਪੋਰਟਸ ਡੈਸਕ— ਭਾਰਤ ਨੇ ਵੈਸਟਇੰਡੀਜ਼ ਦੀ ਟੀਮ ਨੂੰ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਦੀ ਪਾਰੀ ਦੇ ਦਮ 'ਤੇ ਹੈਦਰਾਬਾਦ ਟੀ-20 ਮੈਚ 'ਚ 6 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ਦੇ ਦੌਰਾਨ ਦੋਵਾਂ ਹੀ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਸ਼ਾਨਦਾਰ ਅਤੇ ਦਿਲਚਸਪ ਰਿਕਾਰਡਜ਼ ਵੀ ਬਣੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਇਸ ਮੈਚ 'ਚ ਬਣੇ ਸ਼ਾਨਦਾਰ ਅਤੇ ਦਿਲਚਸਪ ਰਿਕਾਰਡਜ਼ ਦੇ ਬਾਰੇ 'ਚ।
ਮੈਚ 'ਚ ਬਣੇ ਇਹ ਰਿਕਾਰਡਜ਼ :
- ਭਾਰਤ ਦੀ ਵੈਸਟਇੰਡੀਜ ਖਿਲਾਫ ਇਹ 9ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁਲ 14 ਮੈਚ ਖੇਡੇ ਗਏ ਸਨ। ਜਿਨਾਂ ਚੋਂ ਭਾਰਤ ਦੀ ਟੀਮ ਨੇ 8 ਮੈਚ ਜਿੱਤੇ ਸਨ। ਉਥੇ ਹੀ ਵੈਸਟਇੰਡੀਜ਼ ਦੀ ਟੀਮ ਨੇ 5 ਮੈਚ ਜਿੱਤੇ ਸਨ।
- ਵੈਸਟਇੰਡੀਜ਼ ਦੇ ਨੌਜਵਾਨ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਨੇ ਭਾਰਤ ਖਿਲਾਫ ਖੇਡੇ ਗਏ ਮੈਚ 'ਚ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ।
ਟੀ-20 'ਚ ਭਾਰਤ ਲਈ ਸਭ ਤੋਂ ਖ਼ਰਾਬ ਗੇਂਦਬਾਜ਼ੀ ਅੰਕੜੇ :
64/0 – ਯੁਜਵੇਂਦਰ ਚਾਹਲ ਬਨਾਮ ਦੱ. ਅਫਰੀਕਾ, ਸੇਂਚੁਰੀਅਨ, 2018
57/0 – ਜੋਗਿੰਦਰ ਸ਼ਰਮਾ ਬਨਾਮ ਇੰਗਲੈਂਡ, ਡਰਬਨ, 2007
56/1 – ਦੀਪਕ ਚਾਹਰ ਬਨਾਮ ਵੈਸਟਇੰਡੀਜ਼, ਹੈਦਰਾਬਾਦ, 2019*
- ਯੁਜਵੇਂਦਰ ਚਾਹਲ ਨੇ ਇਸ ਮੈਚ 'ਚ ਆਪਣੀ ਦੂਜੀ ਵਿਕਟ ਹਾਸਲ ਕਰਦੇ ਹੀ ਜਸਪ੍ਰੀਤ ਬੁਮਰਾਹ ਦੇ 51 ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਰਵਿਚੰਦਰਨ ਅਸ਼ਵਿਨ ਦੇ ਨਾਲ ਸਾਂਝੇ ਤੌਰ 'ਤੇ ਭਾਰਤ ਲਈ ਸਭ ਤੋਂ ਜ਼ਿਆਦਾ 52 ਵਿਕਟਾਂ ਲੈਣ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਆ ਗਿਆ ਹੈ।
- ਵੈਸਟਇੰਡੀਜ਼ ਬੱਲੇਬਾਜ਼ ਲੁਈਸ ਨੇ ਇਸ ਮੈਚ 'ਚ 2 ਚੌਕੇ ਲਗਾਉਂਦੇ ਹੀ ਟੀ-20 ਕ੍ਰਿਕਟ 'ਚ ਆਪਣੇ 50 ਚੌਕੇ ਪੂਰੇ ਕਰ ਲਏ ਹਨ। ਉਹ ਅਜਿਹਾ ਕਰਨ ਵਾਲਾ ਵਿੰਡੀਜ਼ ਦਾ 10ਵਾਂ ਖਿਡਾਰੀ ਬਣਿਆ।
- ਕੇ. ਐੱਲ. ਰਾਹੁਲ ਨੇ ਅੱਜ 26 ਦੌੜਾਂ ਬਣਾਉਂਦੇ ਹੀ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕਰ ਲਈਆਂ। ਉਸ ਤੋਂ ਪਹਿਲਾਂ 6 ਭਾਰਤੀ ਖਿਡਾਰੀ ਰੋਹਿਤ, ਵਿਰਾਟ, ਧਵਨ, ਰਾਜ ਕੁਮਾਰ, ਰੈਨਾ ਅਤੇ ਧੋਨੀ ਭਾਰਤ ਲਈ 1000 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾ ਚੁੱਕੇ ਹਨ।
- ਰਾਹੁਲ ਨੇ ਆਪਣੀਆਂ ਇਕ ਹਜ਼ਾਰ ਦੌੜਾਂ ਸਿਰਫ 29 ਪਾਰੀਆਂ 'ਚ ਬਣਾਈਆਂ। ਉਸ ਤੋਂ ਤੇਜ਼ ਵਿਰਾਟ ਕੋਹਲੀ ਨੇ ਸਿਰਫ 27 ਪਾਰੀ ਅਤੇ ਬਾਬਰ ਆਜ਼ਮ 26 ਪਾਰੀਆਂ ਨੇ ਬਣਾਈਆਂ ਸਨ।
- ਰਾਹੁਲ ਨੇ ਅੱਜ ਆਪਣੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 7ਵਾਂ ਅਰਧ ਸੈਂਕੜਾ ਲਾਇਆ। ਉਹ 2 ਸੈਂਕੜੇ ਵੀ ਟੀ-20 ਕ੍ਰਿਕਟ 'ਚ ਲਾ ਚੁੱਕਾ ਹੈ।
- ਵਿਰਾਟ ਕੋਹਲੀ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 23ਵਾਂ ਅਰਧ ਸੈਂਕੜਾ ਬਣਾਇਆ। ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 50 ਤੋਂ ਜ਼ਿਆਦਾ ਦਾ ਸਕੋਰ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ।
ਵਿੰਡੀਜ਼ ਦੇ ਤੇਜ਼ ਗੇਂਦਬਾਜ਼ ਵਿਲੀਅਮਸ ਦੇ ਨਾਂ ਦਰਜ ਹੋਇਆ ਟੀ-20 'ਚ ਇਹ ਸ਼ਰਮਨਾਕ ਰਿਕਾਰਡ
NEXT STORY