ਸਪੋਰਟਸ ਡੈਸਕ— ਵੈਸਟਇੰਡੀਜ਼ ਨੂੰ ਬੀਤੇ ਦਿਨ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ ਪਹਿਲੇ ਅੰਤਰਰਾਸ਼ਟਰੀ ਟੀ-20 ਮੈਚ 'ਚ ਭਾਰਤ ਹੱਥੋਂ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿੰਡੀਜ਼ ਨੇ 5 ਵਿਕਟਾਂ 'ਤੇ 207 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਭਾਰਤ ਨੇ ਵਿਰਾਟ ਕੋਹਲੀ ਦੀ ਕਪਤਾਨੀ ਪਾਰੀ (94 ਅਜੇਤੂ) ਦੀ ਮਦਦ ਨਾਲ ਇਹ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਇਸ ਮੈਚ ਨੂੰ ਕਦੇ ਵੀ ਯਾਦ ਨਹੀਂ ਰੱਖਣਾ ਚਾਉਣਗੇ, ਕਿਉਂਕਿ ਉਨ੍ਹਾਂ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ।
ਵਿੰਡੀਜ਼ ਗੇਂਦਬਾਜ਼ ਵਿਲੀਅਮਸ ਨੇ ਆਪਣੇ ਨਾਂ ਦਰਜ ਕੀਤਾ ਸ਼ਰਮਨਾਕ ਰਿਕਾਰਡ
29 ਸਾਲ ਦਾ ਕੈਰੇਬੀਆਈ ਗੇਂਦਬਾਜ਼ ਕੇਰਿਸਕ ਵਿਲੀਅਮਸ ਦਾ ਇਹ 22ਵਾਂ ਅੰਤਰਰਾਸ਼ਟਰੀ ਟੀ-20 ਮੈਚ ਸੀ ਅਤੇ ਇਸ ਮੈਚ 'ਚ ਉਹ ਬੇਹੱਦ ਮਹਿੰਗਾ ਸਾਬਤ ਹੋਇਆ। ਉਹ ਇਸ ਮੈਚ ਚ ਆਪਣੇ 4 ਓਵਰ ਵੀ ਪੂਰੇ ਨਹੀਂ ਕਰ ਸਕਿਆ ਅਤੇ ਆਪਣੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਕਰ ਲਿਆ। ਇਸ ਮੈਚ 'ਚ ਕੇਰਿਸਕ ਨੇ ਕਾਫ਼ੀ ਖ਼ਰਾਬ ਗੇਂਦਬਾਜ਼ੀ ਕੀਤੀ ਅਤੇ ਬਿਨਾਂ ਕੋਈ ਵਿਕਟ ਹਾਸਲ ਕੀਤੇ ਉਸ ਨੇ ਸਿਰਫ਼ 3.4 ਓਵਰਾਂ 'ਚ 60 ਦੌੜਾਂ ਖਰਚ ਕਰ ਦਿੱਤੀਆਂ। ਇਸ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਕੇਰਿਸਕ ਵਿਲੀਅਮਸ ਟੀ-20 ਅੰਤਰਰਾਸ਼ਟਰੀ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਖਰਚ ਕਰਨ ਵਾਲਾ ਕੈਰੇਬੀਆਈ ਗੇਂਦਬਾਜ਼ ਬਣ ਗਏ ਹਨ।
ਇਸ ਤੋਂ ਪਹਿਲਾਂ ਇਹ ਰਿਕਾਰਡ ਸਾਂਝੇ ਤੌਰ 'ਤੇ ਤਿੰਨ ਗੇਂਦਬਾਜ਼ਾਂ ਦੇ ਨਾਂ ਦਰਜ ਸੀ। ਆਫ ਸਪਿਰਨ ਨਿਕਿਤਾ ਮਿਲਰ, ਤੇਜ਼ ਗੇਂਦਬਾਜ਼ ਕਾਰਲੋਸ ਬਰੈਥਵੇਟ ਅਤੇ ਤੇਜ਼ ਗੇਂਦਬਾਜ਼ ਓਸ਼ੇਨ ਥਾਮਸ ਨੇ ਇਕ-ਇਕ ਮੈਚ ਦੇ ਦੌਰਾਨ 56-56 ਦੌੜਾਂ ਖਰਚ ਕੀਤੀਆਂ ਸਨ। ਇਨ੍ਹਾਂ 'ਚੋਂ ਮਿਲਰ ਵੀ ਚਾਰ ਓਵਰ ਪੂਰੇ ਨਹੀਂ ਕਰ ਸਕਿਆ ਸੀ ਅਤੇ ਉਸ ਨੇ ਵੀ 3.4 ਓਵਰਾਂ 'ਚ 56 ਦੌੜਾਂ ਦਿੱਤੀਆਂ ਸਨ।-ll.jpg)
ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਵੈਸਟਇੰਡੀਜ਼ ਦੇ ਖਰਚੀਲੇ ਗੇਂਦਬਾਜ਼ :
60 ਦੌੜਾਂ, ਕੇਸਰਿਕ ਵਿਲੀਅਮਸ ਵਿੰਡੀਜ਼ ਬਨਾਮ ਭਾਰਤ (ਹੈਦਰਾਬਾਦ, 6 ਦਸੰਬਰ 2019)
56 ਦੌੜਾਂ, ਨਿਕਿਤਾ ਮਿਲਰ ਵਿੰਡੀਜ਼ ਬਨਾਮ ਆਸਟਰੇਲੀਆ (ਸਿਡਨੀ, 23 ਫਰਵਰੀ 2010)
56 ਦੌੜਾਂ, ਕਾਰਲੋਸ ਬਰੈਥਵੇਟ ਵਿੰਡੀਜ਼ ਬਨਾਮ ਭਾਰਤ (ਲਖਨਊ, 6 ਨਵੰਬਰ 2018)
56 ਦੌੜਾਂ, ਓਸ਼ਿਨ ਥਾਮਸ ਵਿੰਡੀਜ਼ ਬਨਾਮ ਬੰਗਲਾਦੇਸ਼ (ਮੀਰਪੁਰ, 22 ਦਸੰਬਰ 2018)
AUS ਤੋਂ ਮਿਲੀ ਹਾਰ 'ਤੇ ਪਾਕਿ ਕਪਤਾਨ ਨੇ ਕਿਹਾ- ਪਾਕਿਸਤਾਨੀ ਕ੍ਰਿਕਟ ਦੇ ਵਕਾਰ ਨੂੰ ਹੋਇਆ ਨੁਕਸਾਨ
NEXT STORY