ਜਮਸ਼ੇਦਪੁਰ- ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਇੱਥੇ ਸੈਫ ਅੰਡਰ-18 ਮਹਿਲਾ ਚੈਂਪੀਅਨਸ਼ਿਪ ਦੇ ਰੋਮਾਂਚਕ ਮੈਚ ਵਿਚ ਗੁਆਂਢੀ ਬੰਗਲਾਦੇਸ਼ ਦੇ ਵਿਰੁੱਧ 1-0 ਨਾਲ ਯਾਦਗਾਰ ਜਿੱਤ ਦਰਜ ਕੀਤੀ। ਮੈਚ ਕਿੰਨਾ ਰੋਮਾਂਚਕ ਰਿਹਾ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਮੈਚ ਵਿਚ ਇਕਲੌਤਾ ਗੋਲ ਹੋਇਆ ਜੋ ਭਾਰਤੀ ਡਿਫੈਂਡਰ ਨੀਤੂ ਲਿੰਡਾ ਨੇ ਦੂਜੇ ਹਾਫ ਵਿਚ 63ਵੇਂ ਮਿੰਟ ਵਿਚ ਕੀਤਾ। ਬੰਗਲਾਦੇਸ਼ੀ ਗੋਲਕੀਪਰ ਰੂਪਮਾ ਚਕਮਾ ਲਿੰਡਾ ਦੇ ਇਸ ਸ਼ਾਟ 'ਤੇ ਚਕਮਾ ਖਾ ਗਈ ਅਤੇ ਬਾਲ ਨੂੰ ਗੋਲਪੋਸਟ 'ਚ ਜਾਣ ਤੋਂ ਨਹੀਂ ਰੋਕ ਸਕੀ। ਇਸ ਜਿੱਤ ਦੇ ਨਾਲ ਭਾਰਤ 6 ਅੰਕਾਂ ਦੇ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਭਾਰਤ ਪਿਛਲੀ ਚੈਂਪੀਅਨ ਬੰਗਲਾਦੇਸ਼ ਤਿੰਨ ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ ਪਰ ਨੇਪਾਲ ਆਪਣੇ ਦੋਵੇਂ ਮੈਚ ਹਾਰ ਕੇ ਤੀਜੇ ਸਥਾਨ 'ਤੇ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ 15 ਮਾਰਚ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਨੇਪਾਲ ਨੂੰ ਇਕਪਾਸੜ ਅੰਦਾਜ਼ ਵਿਚ 7-0 ਨਾਲ ਹਰਾਇਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬੰਗਲਾਦੇਸ਼ ਵਿਰੁੱਧ ਇਹ ਪ੍ਰਦਰਸ਼ਨ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਸੀ ਪਰ ਫਿਰ ਵੀ ਉਹ ਮੈਚ ਦੇ ਜ਼ਿਆਦਾਤਰ ਹਿੱਸੇ ਵਿਚ ਬੰਗਲਾਦੇਸ਼ ਤੋਂ ਬੇਹਤਰ ਟੀਮ ਲੱਗੀ, ਖਾਸ ਕਰ ਦੂਜੇ ਹਾਫ ਵਿਚ। ਉਨ੍ਹਾਂ ਨੇ ਮੈਚ ਵਿਚ ਤਿੰਨ ਵਾਰ ਗੋਲ ਦੇ ਮੌਕੇ ਬਣਾਏ। ਭਾਰਤ ਹੁਣ ਸੋਮਵਾਰ ਨੂੰ ਦੂਜੇ ਪੜਾਅ ਵਿਚ ਨੇਪਾਲ ਨਾਲ ਭਿੜੇਗਾ।
ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ
NEXT STORY