ਬਰਮਿੰਘਮ- ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰਖਦੇ ਹੋਏ 22ਵੇਂ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਟੀਮ ਮੁਕਾਬਲੇ 'ਚ ਸ਼ਨੀਵਾਰ ਨੂੰ ਗਰੁੱਪ ਏ ਦੇ ਦੂਜੇ ਮੈਚ 'ਚ ਸ਼੍ਰੀਲੰਕਾ ਨੂੰ 3-0 ਨਲ ਹਰਾਇਆ। ਪਾਕਿਸਤਾਨ ਨੂੰ 5-0 ਨਾਲ ਹਰਾਉਣ ਦੇ ਬਾਅਦ ਭਾਰਤ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਕ ਮੈਚ ਬਾਕੀ ਰਹਿੰਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਅਸ਼ਵਿਨੀ ਪੋਨੱਪਾ ਤੇ ਸਾਤਵਿਕ ਸਾਈਰਾਜ ਰੰਕੀਰੈਡੀ ਨੇ ਮਿਕਸਡ ਡਬਲਜ਼ 'ਚ ਸਚਿਨ ਡੀਆਸ ਤੇ ਟੀ ਹੇਂਡਾਵੇਹਾ ਨੂੰ 21-14, 21-9 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।
ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗ਼ਾ ਜਿੱਤਣ ਵਾਲੇ ਲਕਸ਼ੇ ਸੇਨ ਨੇ ਮੋਢੇ ਦੀ ਸੱਟ ਤੋਂ ਉਭਰਨ ਦੇ ਬਾਅਦ ਪਹਿਲਾ ਮੈਚ ਖੇਡ ਕੇ ਨਿਕੁਲਾ ਕਰੁਣਾਰਤਨੇ ਨੂੰ 21-18, 21-5 ਨਾਲ ਹਰਾਇਆ। ਆਕ੍ਰਿਤੀ ਕਸ਼ਯਪ ਨੇ ਸੁਹਾਸਿਨੀ ਵਿਦਾਨਾਗੇ ਨੂੰ 21-3, 21-9 ਨਾਲ ਹਰਾਇਆ। ਭਾਰਤ ਪੁਰਸ਼ ਡਬਲਜ਼ ਤੇ ਮਹਿਲਾ ਡਬਲਜ਼ ਮੈਚ ਵੀ ਖੇਡੇਗਾ। ਆਖ਼ਰੀ ਲੀਗ ਮੈਚ 'ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
CWG 2022: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ
NEXT STORY