ਮੁੰਬਈ : 4 ਵਾਰ ਦੇ ਓਲੰਪਿਅਨ ਧਨਰਾਜ ਪਿੱਲੇ ਨੇ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਹਾਕੀ ਟੀਮ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਵੇਗੀ। ਉਸ ਨੇ ਨਾਲ ਹੀ ਕਿਹਾ ਕਿ ਭਾਰਤੀ ਟੀਮ ਇਸ ਸਮੇਂ ਹਾਕੀ ਖੇਡਣ ਵਾਲੀ ਹੋਰ ਚੋਟੀ ਟੀਮਾਂ ਦੇ ਬਰਾਬਰ ਹੈ। ਆਗਾਮੀ ਐੱਫ. ਆਈ. ਐੱਚ. ਹਾਕੀ ਓਲੰਪਿਕ ਕੁਆਲੀਫਾਇਰ ਮੈਚਾਂ ਦੇ ਨਿਰਧਾਰਨ ਲਈ ਸਵਿਜ਼ਰਲੈਂਡ ਦੇ ਲੁਸਾਨੇ ਵਿਚ ਸਥਿਤ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ ਹੈੱਡਕੁਆਰਟਰ ਵਿਚ 9 ਸਤੰਬਰ ਨੂੰ ਡਰਾਅ ਕਰਾਏ ਜਾਣਗੇ।
ਪਿੱਲੇ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਖੇਡ ਦਿਵਸ ਦੇ ਮੌਕੇ ’ਤੇ ਇੱਥੇ ਆਯੋਜਿਤ ਪ੍ਰੋਗਰਾਮ ਵਿਚ ਵੀਰਵਾਰ ਦੀ ਰਾਤ ਪੱਤਰਕਾਰਾਂ ਨੂੰ ਕਿਹਾ, ‘‘ਇਸ ਸਮੇਂ ਭਾਰਤ, ਆਸਟਰੇਲੀਆ, ਜਰਮਨੀ, ਹਾਲੈਂਡ, ਅਰਜਨਟੀਨਾ ਅਤੇ ਬੈਲਜੀਅਮ ਨਾਲ ਬਰਾਬਰੀ ’ਤੇ ਹੈ। ਇਸ ਲਈ ਭਾਰਤੀ ਟੀਮ ਨੂੰ ਦੂਜੀਆਂ ਟੀਮਾਂ ਨਾਲ ਭਿੜਨ ਤੋਂ ਨਹੀਂ ਡਰਨਾ ਚਾਹੀਦਾ। ਹਿ ਬਹੂਤ ਮਹੱਤਵਪੂਰਨ ਹੈ ਕਿ ਪਹਿਲਾਂ ਅਸੀਂ ਓਲੰਪਿਕ ਲਈ ਕੁਆਲੀਫਾਈ ਕਰੀਏ। ਇਹ ਸਿਰਫ ਮੇਰਾ ਨਹੀਂ ਸਗੋਂ ਪੂਰੇ ਹਾਕੀ ਜਗਤ ਦਾ ਸੁਪਨਾ ਹੈ ਕਿ ਭਾਰਤ ਨੂੰ ਓਲੰਪਿਕ ਤਮਗਾ ਮਿਲਣਾ ਚਾਹੀਦਾ ਹੈ ਕਿਉਂਕਿ ਪਿਛਲੀ ਵਾਰ ਅਸੀਂ ਤਮਗਾ 1980 ਓਲੰਪਿਕ ਵਿਚ ਜਿੱਤਿਆ ਸੀ।
ਹਰਭਜਨ ਦੇ ਇਸ ਰਿਕਾਰਡ ਨੂੰ ਤੋਡ਼ ਜਡੇਜਾ ਬਣ ਸਕਦੇ ਹਨ ਭਾਰਤ ਦੇ ਦੂਜੇ ਗੇਂਦਬਾਜ਼
NEXT STORY