ਸਪੋਰਟਸ ਡੈਸਕ— ਏਂਟੀਗਾ ’ਚ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਵੈਸਟਇੰਡੀਜ਼ ਨੂੰ 318 ਦੌੜਾਂ ਤੋਂ ਹਰਾ ਕੇ ਭਾਰਤ ਦੋ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਬੜ੍ਹਤ ਬਣਾਈ ਹੈ। ਪਹਿਲੇ ਟੈਸਟ ਮੈਚ ’ਚ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਬੱਲੇ ਦੇ ਨਾਲ ਹੀ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਸੀ। ਅਜਿਹੇ ’ਚ ਦੂਜੇ ਟੈਸਟ ਮੈਚ ਲਈ ਉਨ੍ਹਾਂ ਦਾ ਭਾਰਤ ਵਲੋਂ ਆਖਰੀ ਪਲੇਇੰਗ ’ਚ ਖੇਡਣਾ ਲਗਭਗ ਤੈਅ ਹੈ। ਜਮੈਕਾ ’ਚ ਕਿੰਗਸਟਨ ਦੇ ਸਬੀਨਾ ਪਾਰਕ ਮੈਦਾਨ ’ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ’ਚ ਜਡੇਜਾ ਹਰਭਜਨ ਸਿੰਘ ਦੇ ਤੇਜੀ ਨਾਲ 200 ਟੈਸਟ ਵਿਕਟਾਂ ਹਾਸਲ ਕਰਨ ਦੇ ਇਸ ਰਿਕਾਰਡ ਨੂੰ ਤੋੜ ਆਪਣੇ ਨਾਂ ਇਕ ਹੋਰ ਰਿਕਾਰਡ ਦਰਜ ਕਰ ਲੈਣਗੇ।
6 ਵਿਕਟਾਂ ਦੂਰ ਹਨ ਇਸ ਰਿਕਾਰਡ ਤੋਂ
ਰਵਿੰਦਰ ਜਡੇਜਾ ਟੈਸਟ ਕ੍ਰਿਕਟ ’ਚ 200 ਵਿਕਟਾਂ ਦਾ ਅੰਕੜਾ ਹਾਸਲ ਕਰਨ ਤੋਂ ਸਿਰਫ 6 ਵਿਕੇਟ ਦੂਰ ਹਨ । ਸਭ ਤੋਂ ਤੇਜ਼ 200 ਵਿਕਟਾਂ ਦੇ ਅੰਕੜੇ ਤਕ ਪੁੱਜਣ ਵਾਲੇ ਦੂੱਜੇ ਭਾਰਤੀ ਗੇਂਦਬਾਜ਼ ਬਣ ਜਾਣਗੇ। ਉਥੇ ਹੀ ਟੈਸਟ ਕ੍ਰਿਕਟ ’ਚ 200 ਵਿਕਟਾਂ ਲੈਣ ਵਾਲੇ ਭਾਰਤ ਦੇ ਉਹ ਦਸਵੇਂ ਗੇਂਦਬਾਜ਼ ਹੋਣਗੇ। ਰਵਿਚੰਦਰਨ ਅਸ਼ਵਿਨ ਸਭ ਤੇਜ਼ੀ ਨਾਲ ਟੈਸਟ ਕ੍ਰਿਕਟ ’ਚ 200 ਵਿਕਟਾਂ ਹਾਸਲ ਕਰਨ ਦੇ ਮਾਮਲੇ ’ਚ ਪਹਿਲੇ ਭਾਰਤੀ ਗੇਂਦਬਾਜ਼ ਹਨ। ਉਨ੍ਹਾਂ ਨੇ 37ਵੇਂ ਟੈਸਟ ਮੈਚ ’ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਉਥੇ ਹੀ ਵਰਤਮਾਨ ’ਚ ਦੂਜੇ ਸਥਾਨ ’ਤੇ ਹਰਭਜਨ ਸਿੰਘ ਹਨ, ਉਨ੍ਹਾਂ ਨੇ 46ਵੇਂ ਟੈਸਟ ਮੈਚ ’ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਰਵਿੰਦਰ ਜਡੇਜਾ ਨੇ ਫਿਲਹਾਲ 42 ਟੈਸਟ ਮੈਚ ਖੇਡ ਕੇ 194 ਵਿਕਟਾਂ ਹਾਸਲ ਕੀਤੀਆਂ ਹਨ।
ਟੈਸਟ ਕ੍ਰਿਕਟ ’ਚ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ :
ਰਵਿਚੰਦਰਨ ਅਸ਼ਵਿਨ : 37 ਟੈਸਟ ਮੈਚ
ਹਰਭਜਨ ਸਿੰਘ : 46 ਟੈਸਟ ਮੈਚ
ਅਨਿਲ ਕੁੰਬਲੇ : 47 ਟੈਸਟ ਮੈਚ
ਬੀ. ਐੱਸ ਸ਼ਿਵ : 48 ਟੈਸਟ ਮੈਚ
ਕਪਿਲ ਦੇਵ : 50 ਟੈਸਟ ਮੈਚ
US Open : ਵਿੰਬਲਡਨ ਚੈਂਪੀਅਨ ਹਾਲੇਪ ਨੂੰ 116ਵੇਂ ਰੈਂਕ ਦੀ ਟਾਊਨਸੇਂਡ ਨੇ ਹਰਾਇਆ
NEXT STORY