ਸਪੋਰਟਸ ਡੈਸਕ- ਕਪਤਾਨ ਰੋਹਿਤ ਦੀ ਅਗਵਾਈ ਵਾਲੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਗਰੇਟ ਬ੍ਰਿਟੇਨ ਨੂੰ 3-2 ਨਾਲ ਹਰਾ ਕੇ ਸੁਲਤਾਨ ਆਫ ਜੋਹੋਰ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਲਈ ਰੋਹਿਤ ਨੇ 45ਵੇਂ ਅਤੇ 52ਵੇਂ ਮਿੰਟ ਵਿਚ ਦੋ ਗੋਲ ਕੀਤੇ।
ਇਸ ਤੋਂ ਇਲਾਵਾ ਰਵਨੀਤ ਸਿੰਘ ਨੇ 23ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਗਰੇਟ ਬ੍ਰਿਟੇਨ ਲਈ ਮਾਈਕਲ ਰੋਏਡਨ ਨੇ 26ਵੇਂ ਅਤੇ ਕੈਡੇਨ ਡਰੇਸੀ ਨੇ 46ਵੇਂ ਮਿੰਟ ਵਿਚ ਗੋਲ ਕੀਤੇ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਖੇਡ ਦਿਖਾਈ ਤੇ ਹਮਲਾਵਰ ਰੁਖ਼ ਦਿਖਾਇਆ। ਪਹਿਲੇ ਅੱਧ ਵਿਚ ਗਰੇਟ ਬ੍ਰਿਟੇਨ ਦੇ ਖਿਡਾਰੀਆਂ ਨੇ ਕਈ ਭਾਰਤੀ ਹਮਲੇ ਨਾਕਾਮ ਕੀਤੇ।
ਨਾਮੀਬੀਆ ਦਾ T20 'ਚ ਵੱਡਾ ਉਲਟਫੇਰ, ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ
NEXT STORY