ਕੋਲੰਬੋ- ਸ਼ਿਵਮ ਮਾਵੀ (62 ਦੌੜਾਂ 'ਤੇ 3 ਵਿਕਟਾਂ) ਤੇ ਹਿੰਮਤ ਸਿੰਘ (ਨਾਬਾਦ 126 ਦੌੜਾਂ) ਦੀ ਸੈਂਕੜਾ ਪਾਰੀ ਨਾਲ ਭਾਰਤ ਨੇ ਇਥੇ ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਊਂਸਲ ਏਮਰਜਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ-ਏ ਮੁਕਾਬਲੇ 'ਚ 4 ਵਿਕਟਾਂ ਨਾਲ ਹਰਾ ਦਿੱਤਾ।
ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ 'ਤੇ 260 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 47.3 ਓਵਰਾਂ 'ਚ 6 ਵਿਕਟਾਂ 'ਤੇ 261 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਭਾਰਤੀ ਟੀਮ ਦੀ ਪਾਰੀ 'ਚ ਓਪਨਰ ਅਥਰਵ ਤਾਈਦੇ ਖਾਤਾ ਵੀ ਨਹੀਂ ਖੋਲ੍ਹ ਸਕਿਆ ਪਰ ਰੂਤੁਰਾਜ ਗਾਇਕਵਾੜ ਨੇ 73 ਗੇਂਦਾਂ 'ਚ 5 ਚੌਕੇ ਅਤੇ ਇਕ ਛੱਕਾ ਲਾ ਕੇ 67 ਦੌੜਾਂ ਦੀ ਅਰਧ ਸੈਂਕੜਾ ਪਾਰੀ ਨਾਲ ਟੀਮ ਨੂੰ ਸੰਭਾਲਿਆ।
ਨੀਤੀਸ਼ ਰਾਣਾ (13 ਦੌੜਾਂ) ਦੇ ਸਸਤੇ 'ਚ ਆਊਟ ਹੋਣ ਤੋਂ ਬਾਅਦ ਹਿੰਮਤ ਨੇ 140 ਗੇਂਦਾਂ 'ਚ 12 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 126 ਦੌੜਾਂ ਦੀ ਸੈਂਕੜਾ ਪਾਰੀ ਖੇਡ ਕੇ ਟੀਮ ਨੂੰ ਜੇਤੂ ਬਣਾਇਆ ਅਤੇ ਮੈਦਾਨ ਤੋਂ ਅਜੇਤੂ ਪਰਤੇ।
ਐਡੀਲੇਡ ਦੀ ਜਿੱਤ ਨੇ 2003 ਦੀਆਂ ਯਾਦਾਂ ਨੂੰ ਕੀਤਾ ਤਾਜ਼ਾ : ਸਚਿਨ
NEXT STORY