ਕੇਪਟਾਊਨ : ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਮਵਾਰ ਨੂੰ ਕੇਪਟਾਊਨ ਵਿਚ ਪੈਰਿਸ ਓਲੰਪਿਕ ਖੇਡਾਂ ਦੀ ਮੇਜ਼ਬਾਨ ਫਰਾਂਸ ਵਿਰੁੱਧ 4-0 ਦੀ ਸ਼ਾਨਦਾਰ ਜਿੱਤ ਦੇ ਨਾਲ ਆਪਣੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਕੀਤੀ। ਭਾਰਤ ਦਾ ਪਹਿਲਾ ਗੋਲ 13ਵੇਂ ਮਿੰਟ ਵਿਚ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਡ੍ਰੈਗਫਲਿਕ ਰਾਹੀਂ ਹੋਇਆ। ਉਸ ਨੇ ਫਿਰ 26ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਆਪਣੀ ਟੀਮ ਨੂੰ ਬੜ੍ਹਤ ਦਿਵਾਈ।
ਭਾਰਤ ਦਾ ਤੀਜਾ ਗੋਲ ਵੀ ਸ਼ਾਨਦਾਰ ਪੈਨਲਟੀ ਕਾਰਨਰ ਵੈਰੀਏਸ਼ਨ ਨਾਲ ਹੋਇਆ ਜਦੋਂ ਤਜਰਬੇਕਾਰ ਫਾਰਵਰਡ ਲਲਿਤ ਉਪਾਧਿਆਏ ਨੇ 42ਵੇਂ ਮਿੰਟ ਵਿਚ ਗੋਲ ਕੀਤਾ। 49ਵੇਂ ਮਿੰਟ ਵਿਚ ਤਜਰਬੇਕਾਰ ਮਿਡਫੀਲਡਰ ਤੇ ਉਪ ਕਪਤਾਨ ਹਾਰਦਿਕ ਸਿੰਘ ਨੇ ਬਿਹਤਰੀਨ ਫੀਲਡ ਗੋਲ ਕਰਕੇ ਭਾਰਤ ਨੂੰ 4-0 ਦੀ ਮਜ਼ਬੂਤ ਬੜ੍ਹਤ ਦਿਵਾਈ, ਜਿਹੜੀ ਅੰਤ ਤਕ ਬਰਕਰਾਰ ਰਹੀ। ਹਫਤੇ ਭਰ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਫਰਾਂਸ, ਨੀਦਰਲੈਂਡ, ਭਾਰਤ ਤੇ ਮੇਜ਼ਬਾਨ ਦੱਖਣੀ ਅਫਰੀਕਾ ਸ਼ਾਮਲ ਹਨ।
ਅਲਕਾਰਾਜ਼ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ, ਜਵੇਰੇਵ ਨਾਲ ਹੋਵੇਗੀ ਟੱਕਰ
NEXT STORY