ਕੋਲਕਾਤਾ (ਭਾਸ਼ਾ)- ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੇ ‘ਜੀ. ਓ. ਟੀ. ਟੂਰ ਇੰਡੀਆ-2025’ ਵਿਚ ਆਪਣੀ ਹਿੱਸੇਦਾਰੀ ਦੀ ਅਧਿਕਾਰਕ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤ ਵਰਗੇ ‘ਫੁੱਟਬਾਲ ਦੇ ਜਨੂੰਨੀ ਦੇਸ਼’ ਵਿਚ ਮੁੜ ਆਉਣਾ ਉਸ ਦੇ ਲਈ ‘ਸਨਮਾਨ’ ਦੀ ਗੱਲ ਹੈ।
ਮੈਸੀ ਨੇ ਪਿਛਲੀ ਵਾਰ ਭਾਰਤ ’ਚ 14 ਸਾਲ ਪਹਿਲਾਂ (2011) ਖੇਡਿਆ ਸੀ। ਮੈਸੀ ਨੇ ਕਿਹਾ ਕਿ ਇਹ ਯਾਤਰਾ ਕਰਨੀ ਮੇਰੇ ਲਈ ਇਕ ਬਹੁਤ ਵੱਡਾ ਸਨਮਾਨ ਹੈ। ਭਾਰਤ ਇਕ ਬਹੁਤ ਹੀ ਖਾਸ ਦੇਸ਼ ਹੈ ਅਤੇ 14 ਸਾਲ ਪਹਿਲਾਂ ਮੈਂ ਜੋ ਸਮਾਂ ਇਥੇ ਬਿਤਾਇਆ ਸੀ, ਉਸ ਦੀਆਂ ਚੰਗੀਆਂ ਯਾਦਾਂ ਮੇਰੇ ਨਾਲ ਹਨ। ਉੱਥੇ ਹੀ ਪ੍ਰਸ਼ੰਸਕ ਸ਼ਾਨਦਾਰ ਸਨ। ਭਾਰਤ ਫੁੱਟਬਾਲ ਨੂੰ ਲੈ ਕੇ ਇਕ ਜਨੂੰਨੀ ਦੇਸ਼ ਹੈ। ਮੈਂ ਇਸ ਖੂਬਸੂਰਤ ਖੇਡ ਪ੍ਰਤੀ ਆਪਣੇ ਲਗਾਅ ਨੂੰ ਸਾਂਝਾ ਕਰਦੇ ਹੋਏ ਪ੍ਰਸ਼ੰਸਕਾਂ ਦੀ ਨਵੀਂ ਪੀੜੀ ਨਾਲ ਮਿਲਣ ਲਈ ਉਤਸਾਹਿਤ ਹਾਂ।
ਆਯੋਜਕਾਂ ਨੇ 15 ਅਗਸਤ ਨੂੰ ਪਹਿਲਾਂ ਹੀ ਯਾਤਰਾ ਪ੍ਰੋਗਰਾਮ ਦਾ ਖੁਲਾਸਾ ਕਰ ਦਿੱਤਾ ਸੀ ਅਤੇ ਵੀਰਵਾਰ ਨੂੰ ਮੈਸੀ ਦੇ ਬਿਆਨ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਸੀ। ਮੈਸੀ ਆਪਣੀ 4 ਸ਼ਹਿਰਾਂ ਦੀ ਯਾਤਰਾ ਦੀ ਸ਼ੁਰੂਆਤ 13 ਦਸੰਬਰ ਨੂੰ ਕੋਲਕਾਤਾ ਤੋਂ ਕਰੇਗਾ, ਜਿਸ ਤੋਂ ਬਾਅਦ ਉਹ ਅਹਿਮਦਾਬਾਦ, ਮੁੰਬਈ ਅਤੇ ਨਵੀਂ ਦਿੱਲੀ ਜਾਵੇਗਾ। ਇਸ ਯਾਤਰਾ ਦਾ ਸਮਾਪਨ 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਨਾਲ ਹੋਵੇਗਾ। ਅਰਜਨਟੀਨਾ ਦਾ ਇਹ ਸੁਪਰਸਟਾਰ ਇਸ ਦੌਰੇ ਦੌਰਾਨ ਕਈ ਪ੍ਰੋਗਰਾਮਾਂ ’ਚ ਸ਼ਿਰਕਤ ਕਰੇਗਾ।
PSG ਨੇ ਬਾਰਸੀਲੋਨਾ ਨੂੰ ਹਰਾਇਆ
NEXT STORY