ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਸ਼ੁੱਕਰਵਾਰ ਨੂੰ ਜਾਰੀ ਫੀਫਾ ਰੈਂਕਿੰਗ 'ਚ ਆਪਣੇ 101ਵੇਂ ਸਥਾਨ 'ਤੇ ਬਰਕਰਾਰ ਹੈ। ਭਾਰਤੀ ਟੀਮ ਥਾਈਲੈਂਡ 'ਚ ਹੋਏ ਕਿੰਗਸ ਕੱਪ 'ਚ ਤੀਜੇ ਸਥਾਨ 'ਤੇ ਰਹੀ ਸੀ ਜਿਸ ਕਰਕੇ ਆਯੋਜਕਾਂ ਨੇ ਫੀਫਾ ਮਾਨਤਾ ਪ੍ਰਾਪਤ ਟੂਰਨਾਮੈਂਟ ਕਿਹਾ ਸੀ। ਕੋਚ ਇਗੋਰ ਸਿਟਮਕ ਦੀ ਟੀਮ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਕੁਰਾਕਾਓ ਤੋਂ 1-3 ਨਾਲ ਹਾਰ ਗਈ ਸੀ ਜਿਸ ਤੋਂ ਬਾਅਦ ਉਸਨੇ ਮੇਜਬਾਨ ਥਾਈਲੈਂਡ ਨੂੰ 1-0 ਨਾਲ ਹਰਾਇਆ ਸੀ ਪਰ ਇਸ ਨਤੀਜੇ ਨਾਲ ਭਾਰਤ ਦੀ ਰੈਂਕਿੰਗ 'ਤੇ ਕੋਈ ਅਸਰ ਨਹੀਂ ਪਿਆ। ਭਾਰਤ ਦੇ ਰੈਂਕਿੰਗ ਪੁਆਇੰਟ ਸਮਾਨ - 1219 ਅੰਕ ਹਨ ਜੋ ਚਾਰ ਅਪ੍ਰੈਲ ਨੂੰ ਜਾਰੀ ਪਿਛਲੀ ਸੂਚੀ 'ਚ ਸੀ। ਭਾਰਤੀ ਟੀਮ ਏਸ਼ੀਆਈ ਦੇਸ਼ਾਂ 'ਚ 18ਵੇਂ ਸਥਾਨ 'ਤੇ ਹੈ ਜਿਸ 'ਚ ਚੋਟੀ 'ਚ ਈਰਾਨ (20) ਹੈ। ਜਾਪਾਨ (28), ਕੋਰੀਆ (37), ਆਸਟਰੇਲੀਆ (43) ਤੇ ਕਤਰ (55) ਏਸ਼ੀਆਈ ਦੀ ਚੋਟੀ ਦੀਆਂ ਪੰਜ ਟੀਮਾਂ ਹਨ। ਬੈਲਜੀਅਮ ਨੇ ਵਿਸ਼ਵ ਰੈਂਕਿੰਗ 'ਚ ਆਪਣਾ ਚੋਟੀ ਦਾ ਸਥਾਨ ਕਾਇਮ ਰੱਖਿਆ ਜਿਸ ਤੋਂ ਬਾਅਦ ਫਰਾਂਸ, ਬ੍ਰਾਜ਼ੀਲ, ਇੰਗਲੈਂਡ, ਤੇ ਪੁਰਤਗਾਲ ਦੀਆਂ ਟੀਮਾਂ ਦਾ ਕਾਬਜ਼ਾ ਹੈ।
ਹਾਕੀ : ਭਾਰਤ ਫਾਈਨਲ 'ਚ, ਮਿਲਿਆ ਓਲੰਪਿਕ ਕੁਆਲੀਫਾਇਰ ਦਾ ਟਿਕਟ
NEXT STORY