ਐਡੀਲੇਡ- ਭਾਰਤ ਨੂੰ ਐਤਵਾਰ ਨੂੰ ਇੱਥੇ ਪੰਜਵੇਂ ਅਤੇ ਆਖ਼ਰੀ ਹਾਕੀ ਟੈਸਟ ਵਿੱਚ ਆਸਟਰੇਲੀਆ ਖ਼ਿਲਾਫ਼ 4-5 ਨਾਲ ਹਾਰ ਦਾ ਸਾਹਮਣਾ ਕਰਦਿਆਂ ਪੰਜ ਮੈਚਾਂ ਦੀ ਲੜੀ 1-4 ਨਾਲ ਗੁਆ ਲਈ। ਆਸਟਰੇਲੀਆ ਲਈ ਟਾਮ ਵਿਕਹੈਮ (ਦੂਜੇ ਅਤੇ 17ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਏਰੇਨ ਜੇਲਵਸਕੀ (30ਵੇਂ ਮਿੰਟ), ਜੈਕਬ ਐਂਡਰਸਨ (40ਵੇਂ ਮਿੰਟ) ਅਤੇ ਜੇਕ ਵੇਟਨ (54ਵੇਂ ਮਿੰਟ) ਨੇ ਵੀ ਮੇਜ਼ਬਾਨ ਟੀਮ ਲਈ ਇਕ-ਇਕ ਗੋਲ ਕੀਤਾ।
ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (24ਵੇਂ ਅਤੇ 60ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ (34ਵੇਂ ਮਿੰਟ) ਅਤੇ ਸੁਖਜੀਤ ਸਿੰਘ (55ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਪਹਿਲੇ ਦੋ ਮੈਚ 4-5 ਅਤੇ 4-7 ਨਾਲ ਹਾਰਨ ਤੋਂ ਬਾਅਦ ਭਾਰਤ ਨੇ ਤੀਜਾ ਮੈਚ 4-3 ਨਾਲ ਜਿੱਤ ਲਿਆ ਸੀ। ਚੌਥੇ ਮੈਚ ਵਿੱਚ ਮਹਿਮਾਨ ਟੀਮ ਨੂੰ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਫੀਫਾ 2022 : ਆਖਰੀ -8 ’ਚ ਪੁੱਜਾ ਸਾਬਕਾ ਚੈਂਪੀਅਨ ਫਰਾਂਸ, ਪੋਲੈਂਡ ਨੂੰ 3-1 ਨਾਲ ਹਰਾਇਆ
NEXT STORY