ਨਵੀਂ ਦਿੱਲੀ- ਆਈ. ਸੀ. ਸੀ. ਵਿਸ਼ਵ ਕੱਪ ਦੇ 18ਵੇਂ ਮੈਚ ਵਿੱਚ ਭਾਰਤ ਦਾ ਸਾਹਮਣਾ ਹੁਣ ਤੱਕ ਦੀ ਅਜੇਤੂ ਆਸਟਰੇਲੀਆਈ ਟੀਮ ਨਾਲ ਹੋਵੇਗਾ। ਇਸ ਮੈਚ 'ਚ ਭਾਰਤ ਦੇ ਸਾਹਮਣੇ ਜਿੱਤ ਦੀ ਚੁਣੌਤੀ ਹੋਵੇਗੀ ਕਿਉਂਕਿ ਹੁਣ ਤੱਕ ਖੇਡੇ ਗਏ ਚਾਰ ਮੈਚਾਂ 'ਚ ਭਾਰਤੀ ਟੀਮ ਨੇ ਦੋ ਜਿੱਤੇ ਹਨ ਅਤੇ ਦੋ ਮੈਚ ਹਾਰੇ ਹਨ।
ਇਹ ਵੀ ਪੜ੍ਹੋ : ਬਲਾਈਂਡ ਕ੍ਰਿਕਟ ਸੀਰੀਜ਼ ਦੇ ਫ਼ਾਈਨਲ 'ਚ ਪੁੱਜਾ ਭਾਰਤ, ਪਾਕਿ ਖ਼ਿਲਾਫ਼ ਹੋਵੇਗੀ ਖ਼ਿਤਾਬੀ ਜੰਗ
ਪਿਛਲੇ ਮੈਚ 'ਚ ਭਾਰਤ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਅਸਫਲ ਰਹੀ ਅਤੇ ਇੰਗਲੈਂਡ ਖਿਲਾਫ ਮੈਚ 'ਚ ਟੀਮ 134 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੇ ਇਹ ਮੈਚ 35ਵੇਂ ਓਵਰ ਵਿੱਚ ਹੀ ਜਿੱਤ ਲਿਆ ਸੀ। ਵਰਤਮਾਨ ਸਮੇਂ ਵਿੱਚ, ਭਾਰਤ ਅੰਕ ਸੂਚੀ ਵਿੱਚ ਸਿਖਰਲੇ ਚਾਰ ਵਿੱਚ ਹੈ ਅਤੇ ਆਸਟਰੇਲੀਆ ਵਿਰੁੱਧ ਜਿੱਤ ਨਾ ਸਿਰਫ ਟੀਮ ਦਾ ਮਨੋਬਲ ਵਧਾਏਗੀ ਸਗੋਂ ਨਾਕਆਊਟ ਦੌਰ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਵੀ ਵਧਾਏਗੀ।
ਇਹ ਵੀ ਪੜ੍ਹੋ : ਕ੍ਰਿਕਟ ਦੇ ਨਵੇਂ ਨਿਯਮਾਂ 'ਤੇ ਅਸ਼ਵਿਨ ਨੇ ਤੋੜੀ ਚੁੱਪੀ, ਦਿੱਤਾ ਇਹ ਵੱਡਾ ਬਿਆਨ
ਉਮੀਦ ਕੀਤੀ ਜਾ ਰਹੀ ਹੈ ਕਿ ਇੰਗਲੈਂਡ ਖਿਲਾਫ ਮੈਚ ਦੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਇਸ ਮੈਚ 'ਚ ਟੀਮ ਮਜ਼ਬੂਤ ਸ਼ੁਰੂਆਤ ਦੇਵੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਈਡਨ ਪਾਰਕ ਹੈਮਿਲਟਨ 'ਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 6.30 ਵਜੇ ਸ਼ੁਰੂ ਹੋਵੇਗ ਜਦਕਿ ਟਾਸ ਸਵੇਰੇ 6 ਵਜੇ ਹੋਵੇਗਾ। ਤੁਸੀਂ ਸਟਾਰ ਸਪੋਰਟਸ ਨੈੱਟਵਰਕ ਅਤੇ ਹੌਟਸਟਾਰ 'ਤੇ ਇਹ ਮੈਚ ਦੇਖ ਸਕਦੇ ਹੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਲਾਈਂਡ ਕ੍ਰਿਕਟ ਸੀਰੀਜ਼ ਦੇ ਫ਼ਾਈਨਲ 'ਚ ਪੁੱਜਾ ਭਾਰਤ, ਪਾਕਿ ਖ਼ਿਲਾਫ਼ ਹੋਵੇਗੀ ਖ਼ਿਤਾਬੀ ਜੰਗ
NEXT STORY