ਨਵੀਂ ਦਿੱਲੀ- ਚੌਥਾ ਦਰਜਾ ਪ੍ਰਾਪਤ ਭਾਰਤ ਦੀ ਸਾਇਨਾ ਨੇਹਵਾਲ ਤੇ ਅਠਵੀਂ ਸੀਡ ਪ੍ਰਾਪਤ ਐੱਚ .ਐੱਸ. ਪ੍ਰਣਯ ਨੇ ਇੰਡੀਆ ਓਪਨ ਬੈਡਮਿੰਟ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਇਨ੍ਹਾਂ ਦੋਵਾਂ ਨੇ ਇੱਥੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਕੇਡੀ ਜਾਧਵ ਹਾਲ 'ਚ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ।
ਇੱਥੇ ਇੰਦਰਾ ਗਾਂਧੀ ਸਪੋਰਟਸ ਸਟੇਡੀਅਮ 'ਚ ਸਾਇਨਾ ਨੇ ਬੁੱਧਵਾਰ ਨੂੰ ਆਪਣੀ ਵਿਰੋਧੀ ਚੈੱਕ ਗਣਰਾਜ ਦੀ ਟੇਰੇਜਾ ਸਵਾਕਿਕੋਵਾ ਦੇ ਦੂਜੇ ਗੇਮ 'ਚ ਰਿਟਾਇਰ ਹੋ ਜਾਣ ਨਾਲ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਸਵਾਬਿਕੋਵਾ ਨੇ ਜਦੋਂ ਮੈਚ ਛੱਡਿਆ ਤਦ ਸਾਇਨਾ 18 ਮਿੰਟ ਤਕ ਚਲੇ ਮੁਕਾਬਲੇ 'ਚ 22-20, 1-0 ਨਾਲ ਅੱਗੇ ਸੀ। ਸਾਇਨਾ ਦਾ ਦੂਜੇ ਦੌਰ 'ਚ ਹਮਵਤਨ ਮਾਲਵਿਕਾ ਬੰਸੋਡ ਨਾਲ ਮੁਕਾਬਲਾ ਹੋਵੇਗਾ। ਪੁਰਸ਼ ਵਰਗ 'ਚ ਪ੍ਰਣਯ ਨੇ ਸਪੇਨ ਦੇ ਪਾਬਲੋ ਐਬੀਅਨ ਨੂੰ 33 ਮਿੰਟ 'ਚ 21-14, 21-7 ਨਾਲ ਹਰਾਇਆ। ਪ੍ਰਣਯ ਦਾ ਅਗਲਾ ਮੁਕਾਬਲਾ ਹਮਵਤਨ ਮੰਜੂਨਾਥ ਨਾਲ ਹੋਵੇਗਾ।
ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
NEXT STORY