ਟੋਕੀਓ- ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਚੁਣੌਤੀ ਪੇਸ਼ ਕਰ ਰਹੇ ਭਾਰਤੀ ਘੋੜਸਵਾਰ ਫਵਾਦ ਮਿਰਜ਼ਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਸ਼ੁੱਕਰਵਾਰ ਨੂੰ ਇਵੇਂਟਿੰਗ ਪ੍ਰਤੀਯੋਗਿਤਾ ਵਿਚ ਡ੍ਰੇਸੇਜ ਦੇ ਦੋ ਰਾਊਂਡਾਂ ਤੋਂ ਬਾਅਦ ਅੰਕ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ। ਫਵਾਦ ਘੋੜਸਵਾਰ (ਇਕੇਸਟ੍ਰਿਅਨ) ਅਵੇਟਿੰਗ ਪ੍ਰਤੀਯੋਗਿਤਾ ਵਿਚ ਚੁਣੌਤੀ ਪੇਸ਼ ਕਰ ਰਿਹਾ ਹੈ, ਜਿਸ ਵਿਚ ਡ੍ਰੇਸੇਜ ਦੇ ਤਿੰਨ ਰਾਊਂਡਾਂ ਤੋਂ ਬਾਅਦ ਕ੍ਰਾਸ ਕੰਟਰੀ ਅਤੇ ਜੰਪਿੰਗ ਪ੍ਰਤੀਯੋਗਿਤਾਵਾਂ ਤੋਂ ਬਾਅਦ ਜੇਤੂ ਦੀ ਚੋਣ ਹੁੰਦੀ ਹੈ। ਅਵੇਟਿੰਗ ਦੇ ਪਹਿਲੇ ਦਿਨ ਦੇ ਦੋ ਰਾਊਂਡਾਂ ਵਿਚ ਫਵਾਦ ਅਤੇ ਉਸਦੇ ਘੋੜੇ 'ਸਿਗਰੁਰ ਮੇਦੀਕੋਟ' ਨੂੰ 28 ਪੈਨਲਟੀ ਅੰਕ ਮਿਲੇ।
ਇਹ ਖ਼ਬਰ ਪੜ੍ਹੋ- ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
ਬ੍ਰਿਟੇਨ ਦਾ ਓਲੀਵਰ ਟਾਓਨ ਐਂਡ 23.60 ਪੈਨਲਟੀ ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਹੈ। ਸ਼ਨੀਵਾਰ ਨੂੰ ਡ੍ਰੇਸੇਜ ਦੇ ਤੀਜੇ ਗੇੜ ਦਾ ਆਯੋਜਨ ਹੋਵੇਗਾ। ਡ੍ਰੇਸੇਜ ਨੂੰ ਕਲਾਮਤਕ ਘੋੜਸਵਾਰ ਅਤੇ ਘੋੜੇ ਨੂੰ ਆਪਣੀ ਰਚਨਾਤਮਕਤਾ ਦਿਖਾਉਣੀ ਹੁੰਦੀ ਹੈ। ਇਸ ਵਿਚ ਦੋਵਾਂ ਦੇ ਤਾਲਮੇਲ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ।
ਇਹ ਖ਼ਬਰ ਪੜ੍ਹੋ- ਬਿੱਲ ਰਾਹੀਂ ਸਰਕਾਰੀ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ : ਸੀਤਾਰਮਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Tokyo Olympic : ਸ਼ਨੀਵਾਰ ਦਾ ਸ਼ਡਿਊਲ ਆਇਆ ਸਾਹਮਣੇ, ਅਮਿਤ ਦਾ ਮੈਚ ਇੰਨੇ ਵਜੇ
NEXT STORY