ਸਪੋਰਟਸ ਡੈਸਕ- ਇੰਗਲੈਂਡ ਤੇ ਭਾਰਤ ਵਿਚਾਲੇ ਨਾਟਿੰਘਮ ਸਥਿਤ ਟ੍ਰੇਂਟ ਬ੍ਰਿਜ ਮੈਦਾਨ 'ਤੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 5ਵੇਂ ਦਿਨ ਮੀਂਹ ਪੈਣ ਕਾਰਨ ਡਰਾਅ ਹੋ ਗਿਆ। ਇਹ ਸੀਰੀਜ਼ 2023 ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।

ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ । ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ ’ਤੇ ਖਤਮ ਹੋ ਗਈ। ਭਾਰਤੀ ਟੀਮ ਦੀ ਪਹਿਲੀ ਪਾਰੀ 278 ਦੌੜਾਂ ’ਤੇ ਖਤਮ ਹੋ ਗਈ। ਭਾਰਤ ਨੇ ਇੰਗਲੈਂਡ ’ਤੇ ਪਹਿਲੀ ਪਾਰੀ ਦੇ ਆਧਾਰ ’ਤੇ 95 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਉਥੇ ਇੰਗਲੈਂਡ ਦੀ ਟੀਮ ਨੇ ਕਪਤਾਨ ਜੋ ਰੂਟ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦੂਜੀ ਪਾਰੀ ’ਚ 303 ਦੌੜਾਂ ਬਣਾਈਆਂ ਤੇ ਭਾਰਤ ਨੂੰ ਆਖਰੀ ਪਾਰੀ ’ਚ 209 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ 1 ਵਿਕਟ ਦੇ ਨੁਕਸਾਨ ਤੇ 52 ਦੌੜਾਂ ਬਣਾ ਲਈਆਂ ਸਨ ਪਰ ਪੰਜਵੇਂ ਦਿਨ ਲਗਾਤਾਰ ਮੀਂਹ ਪੈਣ ਕਾਰਨ ਮੈਚ ਨੂੰ ਡਰਾਅ ਕਰਨਾ ਪਿਆ।
ਪਲੇਇੰਗ ਇਲੈਵਨ
ਇੰਗਲੈਂਡ:- ਰੋਰੀ ਬਰਨਜ਼, ਡੋਮਿਨਿਕ ਸਿਬਲੀ, ਜੈਕ ਕ੍ਰੌਲੀ, ਜੋ ਰੂਟ (ਕਪਤਾਨ), ਜੌਨੀ ਬੇਅਰਸਟੋ, ਡੈਨੀਅਲ ਲਾਰੈਂਸ, ਜੋਸ ਬਟਲਰ (ਵਿਕਟਕੀਪਰ), ਸੈਮ ਕੁਰੇਨ, ਓਲੀ ਰੌਬਿੰਸਨ, ਸਟੂਅਰਟ ਬ੍ਰਾਡ, ਜੇਮਜ਼ ਐਂਡਰਸਨ.
ਭਾਰਤ:- ਰੋਹਿਤ ਸ਼ਰਮਾ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਸ਼ਾਦਰੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਇਟਲੀ ਦੇ ਟੈਨਿਸ ਖਿਡਾਰੀ ਨੇ ਕੀਤੀ ਨਿਯਮਾਂ ਦੀ ਉਲੰਘਣਾ, ਟੂਰਨਾਮੈਂਟ ਤੋਂ ਕੀਤਾ ਗਿਆ ਬਾਹਰ
NEXT STORY