helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JUL 19, 2025
ਕਹਿਰ ਓ ਰੱਬਾ! ਆਸਮਾਨੋਂ ਡਿੱਗੀ ਬਿਜਲੀ ਨੇ ਲਈ 16...
ਈਰਾਨ ਦਾ ਪ੍ਰਮਾਣੂ ਕੇਂਦਰ ਪੂਰੀ ਤਰ੍ਹਾਂ ਤਬਾਹ,...
IND vs ENG: ਬੁਮਰਾਹ ਨਹੀਂ ਚੌਥੇ ਟੈਸਟ 'ਚੋਂ ਇਹ...
ਛਾਂਗੁਰ ਦੀਆਂ 100 ਕਰੋੜ ਦੀਆਂ ਜਾਇਦਾਦਾਂ ਈ. ਡੀ....
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪੁਣੇ 'ਚ ਖੇਡਿਆ ਗਿਆ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਨੂੰ ਭਾਰਤ ਨੇ 78 ਦੌੜਾਂ ਨਾਲ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ 'ਤੇ ਵੀ 2-0 ਨਾਲ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਇਸ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ 'ਚ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ। ਇੰਦੌਰ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਭਾਰਤ ਨੇ 7 ਵਿਕਟਾਂ ਸ਼੍ਰੀਲੰਕਾਂ ਨੂੰ ਹਰਾ ਕੇ ਮੈਚ ਆਪਣੇ ਨਾਂ ਕੀਤਾ ਸੀ। ਜਿੱਥੇ ਭਾਰਤ ਨੇ ਇਹ ਤੀਜਾ ਮੈਚ ਜਿੱਤ ਸੀਰੀਜ਼ ਆਪਣੇ ਨਾਂ ਕੀਤੀ ਉਥੇ ਉਥੇ ਹੀ ਇਸ ਮੈਚ 'ਚ ਕਈ ਵੱਡੇ ਰਿਕਾਰਡ ਵੀ ਬਣੇ। ਇਸ ਮੈਚ 'ਚ ਬਣੇ ਰਿਕਾਰਡਜ਼ 'ਤੇ ਇਕ ਨਜ਼ਰ : - ਭਾਰਤ ਦੇ ਸੰਜੂ ਸੈਮਸਨ ਨੇ ਜਿੰਬਾਬਵੇ ਖਿਲਾਫ 2015 'ਚ ਆਖਰੀ ਟੀ-20 ਮੈਚ ਖੇਡਿਆ ਸੀ। ਹੁਣ ਉਸ ਨੂੰ 73 ਮੈਚਾਂ ਬਾਅਦ ਖੇਡਣ ਦਾ ਮੌਕਾ ਮਿਲਿਆ ਹੈ ਅਤੇ ਇਹ ਇਕ ਭਾਰਤੀ ਰਿਕਾਰਡ ਹੈ। ਉਮੇਸ਼ ਯਾਦਵ ਦੇ 2 ਮੈਚ ਦੇ ਵਿਚਾਲੇ 65 ਮੈਚਾਂ ਦਾ ਫਰਕ ਸੀ। ਵਿਸ਼ਵ ਕੱਪ ਜੋ ਡੇਨਲੀ (79) ਮੈਚ ਦੇ ਨਾਂ ਹੈ। - ਸ਼ਿਖਰ ਧਵਨ ਅਤੇ ਕੇ. ਐੱਲ. ਰਾਹੁਲ ਵਿਚਾਲੇ 97 ਦੌੜਾਂ ਦੀ ਸਾਂਝੇਦਾਰੀ ਹੋਈ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਦੋਵਾਂ ਵਿਚਾਲੇ ਸਭ ਤੋਂ ਵੱਡੀ ਸਾਂਝੇਦਾਰੀ ਹੈ। - ਸ਼ਿਖਰ ਧਵਨ ਨੇ 52 ਦੌੜਾਂ ਦੀ ਪਾਰੀ ਖੇਡੀ ਅਤੇ ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਦਾ 10ਵਾਂ ਅਰਧ ਸੈਂਕੜਾ ਹੈ। ਉਹ ਪੁਣੇ ਦੇ ਇਸ ਮੈਦਾਨ 'ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਅਰਧ ਸੈਂਕੜਾ ਬਣਾਉਣ ਵਾਲਾ ਭਾਰਤ ਵਲੋਂ ਪਹਿਲਾ ਬੱਲੇਬਾਜ਼ ਹੈ। - ਕੇ. ਐੱਲ. ਰਾਹੁਲ ਦੇ ਬੱਲੇ ਤੋਂ 54 ਦੌੜਾਂ ਦੀ ਪਾਰੀ ਨਿਕਲੀ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਦਾ 9ਵਾਂ ਅਰਧ ਸੈਂਕੜਾ ਸੀ। - ਸ਼ਾਰਦੁਲ ਠਾਕੁਰ ਨੇ ਇਸ ਮੁਕਾਬਲੇ 'ਚ 22 ਦੌੜਾਂ ਦੀ ਪਾਰੀ ਖੇਡੀ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਦੀ ਸਭ ਤੋਂ ਵੱਡੀ ਪਾਰੀ ਹੈ।- ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਦੂਜੀ ਵਾਰ 6ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ। ਇਸ ਤੋਂ ਪਹਿਲਾਂ ਆਇਰਲੈਂਡ ਖਿਲਾਫ ਮਲਾਹਿਦੇ 'ਚ ਨੰਬਰ 6 'ਤੇ ਖੇਡਦੇ ਹੋਏ ਬਿਨਾਂ ਖਾਤਾ ਖੋਲ੍ਹੇ ਆਊਟ ਹੋਇਆ ਸੀ। - ਵਿਰਾਟ ਕੋਹਲੀ ਨੇ ਇਕ ਦੌੜ ਬਣਾਉਂਦੇ ਹੀ ਕਪਤਾਨ ਦੇ ਰੂਪ 'ਚ 11,000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ। ਉਸ ਨੇ ਇਹ ਕਮਾਲ ਸਭ ਤੋਂ ਤੇਜ਼ 196 ਪਾਰੀਆਂ 'ਚ ਕੀਤਾ ਹੈ ਉਥੇ ਹੀ ਰਿਕੀ ਪੋਂਟਿੰਗ ਨੇ 252 ਪਾਰੀਆਂ 'ਚ ਇੰਨੀਆਂ ਦੌੜਾਂ ਬਣਾਈਆਂ ਸਨ। - ਸ਼੍ਰੀਲੰਕਾਈ ਬੱਲੇਬਾਜ਼ ਧਨੰਜਿਆ ਡੀ ਸਿਲਵਾ ਨੇ ਇਸ ਮੈਚ 'ਚ 57 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਉਸ ਦਾ ਦੂਜਾ ਅਰਧ ਸੈਂਕੜਾ ਸੀ। - ਦਨੁਸ਼ਕਾ ਗੁਣਾਥਿਲਾਕਾ ਨੂੰ ਆਊਟ ਕਰ ਜਸਪ੍ਰੀਤ ਬੁਮਰਾਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਵਲੋਂ ਸਭ ਤੋਂ ਸਫਲ ਗੇਂਦਬਾਜ਼ ਬਣ ਗਿਆ। ਇਹ ਉਸ ਦੀ 53ਵੀਂ ਵਿਕਟ ਸੀ। ਉਥੇ ਹੀ ਚਾਹਲ ਅਤੇ ਅਸ਼ਵਿਨ ਦੇ ਨਾਂ 52-52 ਵਿਕਟਾਂ ਹਨ। - ਭਾਰਤੀ ਟੀਮ ਘਰੇਲੂ ਮੈਦਾਨ 'ਚ ਟੀ-20 ਸੀਰੀਜ਼ 'ਚ ਸ਼੍ਰੀਲੰਕਾ ਖਿਲਾਫ ਅਜੇ ਵੀ ਅਜੇਤੂ ਹੈ। 7 ਸੀਰੀਜ਼ 'ਚੋਂ ਭਾਰਤੀ ਟੀਮ ਦੀ ਇਹ 6ਵੀਂ ਜਿੱਤ ਹੈ। ਇਕ ਸੀਰੀਜ਼ ਡਰਾਅ ਰਹੀ ਸੀ। - ਇਸ ਮੈਦਾਨ ਦੌਰਾਨ ਭਾਰਤੀ ਟੀਮ ਨੇ 16ਵੀਂ ਵਾਰ ਟੀ-20 ਅੰਤਰਰਾਸ਼ਟਰੀ 'ਚ 200 ਦਾ ਅੰਕੜਾ ਪਾਰ ਕੀਤਾ ਹੈ। - ਦੋਵਾਂ ਟੀਮਾਂ ਦੇ ਵਿਚਾਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਖੇਡੇ ਗਏ 19 ਮੈਚਾਂ 'ਚੋਂ ਭਾਰਤ 13-5 ਨਾਲ ਸ਼੍ਰੀਲੰਕਾਂ ਤੋਂ ਅੱਗੇ ਹੈ। - ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ 64 ਮੈਚਾਂ 'ਚ ਹਾਰ ਦਾ ਦਾ ਰਿਕਾਰਡ ਸ਼੍ਰੀਲੰਕਾ ਦੇ ਨਾਂ ਹੈ। ਵਨ-ਡੇ 'ਚ ਵੀ ਸਭ ਤੋਂ ਜ਼ਿਆਦਾ ਮੈਚਾਂ 'ਚ ਹਾਰ ਦਾ ਰਿਕਾਰਡ ਵੀ ਸ਼੍ਰੀਲੰਕਾ (421 ਮੈਚ) ਦੇ ਨਾਂ ਹੈ।
ਰੀਅਲ ਕਸ਼ਮੀਰ ਨੇ ਪੰਜਾਬ ਨਾਲ ਖੇਡਿਆ ਡਰਾਅ
Stories You May Like
ਅਮਰੀਕਾ: ਬੇਕਾਬੂ ਵਾਹਨ ਨੇ ਭੀੜ ਨੂੰ ਦਰੜਿਆ, 20 ਤੋਂ ਵੱਧ ਜ਼ਖਮੀ
ਪਾਕਿਸਤਾਨ 'ਚ ਚੋਣਵੇਂ ਹਵਾਈ ਆਵਾਜਾਈ ਰੂਟ ਬੰਦ
ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਰੂਸ ਨੇ ਯੂਕ੍ਰੇਨ 'ਤੇ 300 ਤੋਂ ਵੱਧ ਡਰੋਨਾਂ ਨਾਲ ਕੀਤਾ ਹਮਲਾ, ਇੱਕ ਵਿਅਕਤੀ ਦੀ...
ਟਰੰਪ ਨੂੰ ਚੁਣੌਤੀ, ਸ਼ੀਨਬੌਮ ਨੇ ਨਵੀਂ ਅਮਰੀਕੀ ਸਰਹੱਦੀ ਕੰਧ ਨਿਰਮਾਣ ਦਾ ਕੀਤਾ...
ਜਲੰਧਰ 'ਚ ਵੱਡੀ ਵਾਰਦਾਤ! ਲੁੱਟ ਲਿਆ SBI ਦਾ ATM
ਕੈਨੇੇਡੀਅਨ ਅਰਥਵਿਵਸਥਾ 'ਚ ਯੋਗਦਾਨ ਲਈ ਭਾਰਤੀ ਭਾਈਚਾਰੇ ਦੀ ਸ਼ਲਾਘਾ
ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...
ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ...
ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 2 ਜਣੇ...
ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ
Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ
ਉੱਤਰੀ ਕੋਰੀਆ ਨੇ ਨਵੇਂ ਰਿਜ਼ੋਰਟ 'ਚ ਵਿਦੇਸ਼ੀ ਸੈਲਾਨੀਆਂ ਦੇ ਦਾਖਲੇ 'ਤੇ ਲਾਈ...
ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ
ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਰਾਹਤ, ਤਾਲਿਬਾਨ ਨਹੀਂ ਚਲਾਏਗਾ ਮੁਕੱਦਮਾ
Subscribe Now!