ਲੰਡਨ : ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਦੇ ਸਾਹਮਣੇ ਹੁਣ ਸਨਮਾਨ ਬਚਾਉਣ ਦੀ ਚੁਣੌਤੀ ਹੈ ਅਤੇ ਉਸ ਨੂੰ ਇੰਗਲੈਂਡ ਖਿਲਾਫ ਸ਼ੁੱਕਰਵਾਰ ਤੋਂ ਓਵਲ ਵਿਚ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖਰੀ ਟੈਸਟ ਵਿਚ ਹਰ ਹਾਲ ਵਿਚ ਜਿੱਤ ਹਾਸਲ ਕਰਨੀ ਹੋਵੇਗੀ। ਭਾਰਤ ਟੀਮ ਸਾਊਥੰਪਟਨ ਵਿਚ ਚੌਥਾ ਟੈਸਟ 60 ਦੌੜਾਂ ਨਾਲ ਹਾਰਨ ਤੋਂ ਬਾਅਦ ਸੀਰੀਜ਼ ਵਿਚ 1-3 ਨਾਲ ਪੱਛੜ ਚੁੱਕੀ ਹੈ ਅਤੇ ਉਸ ਨੂੰ 1-4 ਦੀ ਸ਼ਰਮਿੰਦਗੀ ਤੋਂ ਬਚਣ ਦੀ ਲੜਾਈ ਲੜਨੀ ਹੈ। ਕਪਤਾਨ ਵਿਰਾਟ ਕੋਹਲੀ ਰਵੀ ਸ਼ਾਸਤਰੀ ਨੇ ਚੌਥੇ ਟੈਸਟ ਦੀ ਹਾਰ ਤੋਂ ਬਾਅਦ ਸਵੀਕਾਰ ਕੀਤਾ ਕਿ ਟੀਮ ਵਿਚ ਫਿਨਿਸ਼ ਲਾਈਨ ਪਾਰ ਨਾ ਕਰ ਸਕਣ ਦੀ ਕਮਜ਼ੋਰੀ ਅਜੇ ਵੀ ਬਰਕਰਾਰ ਹੈ।

ਸ਼ਾਸਤਰੀ ਨੇ ਕਿਹਾ, '' ਖਿਡਾਰੀਆਂ ਨੂੰ ਮਾਨਸਿਕਤਾ ਦਿਖਾਉਣ ਦੀ ਜ਼ਰੂਰਤ ਹੈ ਅਤੇ ਕੋਚ ਇਹ ਵੀ ਮਨਦੇ ਹਨ ਕਿ ਟੀਮ ਆਸਾਨੀ ਨਾਲ ਹਾਰ ਨਹੀਂ ਮੰਨਦੀ। ਦੂਜੇ ਟੈਸਟ ਨੂੰ ਛੱਡ ਦਈਏ ਤਾਂ ਬਾਕੀ 3 ਟੈਸਟਾਂ ਵਿਚ ਟੀਮ ਨੇ ਸੰਘਰਸ਼ਪੂਰਨ ਜਜ਼ਬਾ ਦਿਖਾਇਆ। ਭਾਰਤ ਨੇ ਦੂਜਾ ਟੈਸਟ 159 ਦੌੜਾਂ ਨਾਲ ਗੁਆਇਆ ਸੀ। ਪਹਿਲਾ ਟੈਸਟ 31 ਦੌੜਾਂ ਨਾਲ ਅਤੇ ਚੌਥਾ ਟੈਸਟ 60 ਦੌੜਾਂ ਨਾਲ ਗੁਆਇਆ ਸੀ ਜਦਕਿ ਤੀਤਜਾ ਟੈਸਟ ਉਸ ਨੇ 203 ਦੌੜਾਂ ਨਾਲ ਜਿੱਤਿਆ ਸੀ। ਦੂਜੇ ਪਾਸੇ ਇੰਗਲੈਂਡ ਦਾ ਟੀਚਾ ਆਪਣੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਐਲਿਸਟਰ ਕੁੱਕ ਨੂੰ ਜੇਤੂ ਵਿਦਾਈ ਦੇਣ ਦਾ ਹੋਵੇਗਾ। ਕੁੱਕ ਨੇ ਚੌਥੇ ਟੈਸਟ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਕਿ ਉਹ ਪੰਜਵੇਂ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਸੀਰੀਜ਼ 'ਚ 3-1 ਦੀ ਜੇਤੂ ਬੜ੍ਹਤ ਦੇ ਨਾਲ ਪੰਜਵੇਂ ਮੈਚ ਵਿਚ ਉਤਰ ਰਹੀ ਇੰਗਲਿਸ਼ ਟੀਮ ਕੁੱਕ ਨੂੰ 4-1 ਜੀ ਜਿੱਤ ਦਾ ਗਿਫਟ ਦੇਣਾ ਚਾਹੁੰਦੀ ਹੈ।

ਗਰਮੀ ਅਤੇ ਮਿਲਮੈਨ ਨੂੰ ਕਾਬੂ ਕਰਕੇ ਜੋਕੋਵਿਚ ਸੈਮੀਫਾਈਨਲ 'ਚ
NEXT STORY