ਕੁਆਲਾਲੰਪੁਰ, (ਭਾਸ਼ਾ)– ਦੋ ਵਾਰ ਦਾ ਚੈਂਪੀਅਨ ਭਾਰਤ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਐੱਫ. ਆਈ. ਐੱਚ. ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿਚ ਫਿਰ ਤੋਂ ਪੋਡੀਅਮ ’ਤੇ ਜਗ੍ਹਾ ਬਣਾਉਣ ਲਈ ਏਸ਼ੀਆ ਦੇ ਆਪਣੇ ਵਿਰੋਧੀ ਦੱਖਣੀ ਕੋਰੀਆ ਵਿਰੁੱਧ ਜਿੱਤ ਨਾਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ 2021 ਵਿਚ ਹੋਬਾਰਟ ਤੇ 2016 ਵਿਚ ਲਖਨਊ ਵਿਚ ਚੈਂਪੀਅਨ ਬਣਿਆ ਸੀ। ਇਸ ਤੋਂ ਇਲਾਵਾ ਉਹ 1997 ਵਿਚ ਇੰਗਲੈਂਡ ਦੇ ਮਿਲਟਨ ਕੀਜ ’ਚ ਉਪ ਜੇਤੂ ਰਿਹਾ ਸੀ। ਪਿਛਲੀ ਵਾਰ ਦੋ ਸਾਲ ਪਹਿਲਾਂ ਭੁਵਨੇਸ਼ਵਰ ਵਿਚ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਮੈਦਾਨ 'ਚ ਜੋ ਸਹੀ ਲੱਗਦਾ ਹੈ ਉਹ ਕਰੋ ਅਤੇ ਖੇਡ ਦਾ ਆਨੰਦ ਮਾਣੋ : ਸੂਰਿਆਕੁਮਾਰ
ਭਾਰਤ ਨੂੰ ਆਸਾਨ ਪੂਲ ਵਿਚ ਰੱਖਿਆ ਗਿਆ ਹੈ, ਜਿਸ ਵਿਚ ਉਸਦਾ ਸਾਹਮਣਾ ਕੋਰੀਆ ਤੋਂ ਇਲਾਵਾ ਕੈਨੇਡਾ ਤੇ ਸਪੇਨ ਨਾਲ ਹੋਵੇਗਾ। ਕੋਰੀਆ ਤੋਂ ਬਾਅਦ ਭਾਰਤੀ ਟੀਮ ਵੀਰਵਾਰ ਨੂੰ ਸਪੇਨ ਤੇ ਸ਼ਨੀਵਾਰ ਨੂੰ ਕੈਨੇਡਾ ਨਾਲ ਖੇਡੇਗੀ।
ਇਹ ਵੀ ਪੜ੍ਹੋ : ਸ਼ਾਈ ਹੋਪ ਨੇ ਧੋਨੀ ਨੂੰ ਦਿੱਤਾ ਇੰਗਲੈਂਡ 'ਤੇ ਜਿੱਤ ਦਾ ਸਿਹਰਾ, ਕਿਹਾ- ਉਨ੍ਹਾਂ ਦੇ ਸ਼ਬਦ ਹਮੇਸ਼ਾ ਮੇਰੇ ਦਿਮਾਗ 'ਚ ਰਹਿੰਦੇ ਹਨ
ਫਾਰਵਰਡ ਉੱਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਕਿਉਂਕਿ ਕੋਰੀਆ ਵਿਰੁੱਧ ਉਸਦਾ ਰਿਕਾਰਡ ਚੰਗਾ ਰਿਹਾ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਜਿਹੜੇ 6 ਮੈਚ ਖੇਡੇ ਗਏ ਹਨ, ਉਨ੍ਹਾਂ ਵਿਚ ਭਾਰਤ ਨੇ 3 ਜਿੱਤਾਂ ਦਰਜ ਕੀਤੀਆਂ ਹਨ। ਕੋਰੀਆ ਨੇ ਦੋ ਮੈਚ ਜਿੱਤੇ ਹਨ ਜਦਕਿ ਇਕ ਮੈਚ ਡਰਾਅ ਖੇਡਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਇਸ ਸਾਲ ਦੇ ਸ਼ੁਰੂ ਵਿਚ ਜੂਨੀਅਰ ਵਿਸ਼ਵ ਕੱਪ ਵਿਚ ਹੋਇਆ ਸੀ, ਜਿੱਥੇ ਭਾਰਤੀ ਟੀਮ ਨੇ ਕੋਰੀਆ ਨੂੰ 9-1 ਨਾਲ ਹਰਾਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY