ਹਾਂਗਜ਼ੂ : ਭਾਰਤ ਦੇ ਅਰਜੁਨ ਸਿੰਘ ਅਤੇ ਸੁਨੀਲ ਸਿੰਘ ਸਾਲਾਮ ਨੇ ਮੰਗਲਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਕੇਨੋਏ 1000 ਮੀਟਰ ਡਬਲਜ਼ ਮੁਕਾਬਲੇ ਵਿੱਚ ਇਤਿਹਾਸਕ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਜੋੜੀ 3:53.329 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ : Asian Games 2023, IND vs NEP: ਜਾਇਸਵਾਲ ਦੇ ਤੂਫ਼ਾਨੀ ਸੈਂਕੜੇ ਨਾਲ ਟੀਮ ਇੰਡੀਆ ਦਾ ਜੇਤੂ ਆਗਾਜ਼
ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਕੇਨੋਏ ਵਿੱਚ ਇਹ ਭਾਰਤ ਦਾ ਦੂਜਾ ਤਮਗਾ ਹੈ। ਭਾਰਤ ਦੇ ਸਿਜੀ ਸਦਾਨੰਦਨ ਅਤੇ ਜੌਨੀ ਰੋਮੇਲ ਨੇ ਇਸ ਤੋਂ ਪਹਿਲਾਂ 1994 ਵਿੱਚ ਹੀਰੋਸ਼ੀਮਾ ਖੇਡਾਂ ਵਿੱਚ ਇਸੇ ਈਵੈਂਟ ਵਿੱਚ ਕਾਂਸੀ ਦੇ ਤਗਮੇ ਜਿੱਤੇ ਸਨ। ਉਜ਼ਬੇਕਿਸਤਾਨ ਦੇ ਸ਼ੋਖਮੁਰੋਦ ਖੋਲਮੁਰਾਦੋਵ ਅਤੇ ਨੂਰੀਸਲੋਮ ਤੁਖਤਾਸਿਨ ਨੇ ਸੋਨ ਤਗਮਾ ਜਿੱਤਿਆ ਸੀ ਜਦੋਂਕਿ ਕਜ਼ਾਕਿਸਤਾਨ ਦੇ ਟਿਮੋਫੇ ਯੇਮੇਲਯਾਨੋਵ ਅਤੇ ਸਰਗੇਈ ਯੇਮੇਲਿਆਨੋਵ ਨੇ ਸਿਲਵਰ ਮੇਡਲਨੋਵ ਜਿੱਤੇ ਸਨ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤ ਦੇ ਤਮਗਿਆਂ ਦੀ ਗਿਣਤੀ 'ਚ ਵਾਧਾ, ਜਾਣੋ ਹੁਣ ਤੱਕ ਮੈਡਲ ਟੈਲੀ ਦਾ ਹਾਲ
ਮਨੀਪੁਰ ਦੇ ਬਿਸ਼ਨੂਪੁਰ ਦੇ ਰਹਿਣ ਵਾਲੇ 24 ਸਾਲਾ ਸੁਨੀਲ ਨੇ ਦੂਜੀ ਵਾਰ ਏਸ਼ਿਆਈ ਖੇਡਾਂ ਵਿੱਚ ਪ੍ਰਵੇਸ਼ ਕੀਤਾ ਹੈ। 16 ਸਾਲਾ ਅਰਜੁਨ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਉੱਤਰਾਖੰਡ ਦੇ ਰੁੜਕੀ ਵਿੱਚ ਰਹਿੰਦਾ ਹੈ। ਸੁਨੀਲ ਨੇ ਕਿਹਾ, 'ਅਸੀਂ ਪਿਛਲੀ ਵਾਰ ਵੀ ਇਸ ਈਵੈਂਟ 'ਚ ਤਮਗਾ ਜਿੱਤ ਸਕਦੇ ਸੀ ਪਰ ਮੁਕਾਬਲੇ ਵਾਲੇ ਦਿਨ ਮੇਰਾ ਸਾਥੀ ਬੀਮਾਰ ਹੋ ਜਾਣ ਕਾਰਨ ਅਜਿਹਾ ਨਹੀਂ ਹੋ ਸਕਿਆ।' ਅਰਜੁਨ ਨੇ ਕਿਹਾ, 'ਮੇਰਾ ਪਹਿਲੀਆਂ ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣਾ ਇਕ ਸੁਪਨਾ ਸਾਕਾਰ ਹੋਣਾ ਹੈ। ਮੇਰੀ ਮਾਂ ਬਹੁਤ ਖੁਸ਼ ਹੋਵੇਗੀ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਹਾਕੀ ਟੀਮ ਦੀ ਅਜੇਤੂ ਮੁਹਿੰਮ ਜਾਰੀ, ਹਾਂਗਕਾਂਗ ਨੂੰ 13.0 ਨਾਲ ਹਰਾਇਆ
NEXT STORY