ਸਪੋਰਟਸ ਡੈਸਕ- ਚੀਨ ਦੇ ਹਾਂਗਜ਼ੂ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ 'ਚ ਸੋਮਵਾਰ 2 ਅਕਤੂਬਰ ਨੂੰ 9ਵੇਂ ਦਿਨ ਭਾਰਤ ਦੇ ਮੈਡਲਾਂ ਦੀ ਗਿਣਤੀ ਵਧ ਗਈ ਹੈ। ਭਾਰਤ ਨੇ ਰੋਲਰ ਸਕੇਟਿੰਗ 3000 ਮੀਟਰ ਰਿਲੇਅ ਟੀਮ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਪਹਿਲਾਂ ਮਹਿਲਾ ਟੀਮ ਨੇ ਭਾਰਤ ਨੂੰ 54ਵਾਂ ਤਮਗਾ ਦਿਵਾਇਆ। ਇਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਆਪਣੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੀ ਤਮਗਾ ਸੂਚੀ ਵਿੱਚ ਵਾਧਾ ਕੀਤਾ। ਇਸ ਤੋਂ ਪਹਿਲਾਂ 8ਵੇਂ ਦਿਨ ਭਾਰਤ ਨੇ ਕੁੱਲ 15 ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਸ ਤੋਂ ਪਹਿਲਾਂ ਭਾਰਤ ਨੇ ਰੋਲਰ ਸਕੇਟਿੰਗ ਵਿੱਚ ਤਮਗਾ ਜਿੱਤਿਆ ਸੀ ਅਤੇ ਉਹ ਵੀ ਕਾਂਸੀ ਦਾ ਸੀ। ਹੁਣ ਭਾਰਤ ਨੂੰ ਇਸ ਖੇਡ ਤੋਂ ਦੋ ਹੋਰ ਕਾਂਸੀ ਮਿਲੇ ਹਨ। ਕਾਰਤਿਕਾ, ਹੀਰਲ ਅਤੇ ਆਰਤੀ ਦੀ ਟੀਮ 4:34.861 ਦਾ ਸਮਾਂ ਲੈ ਕੇ ਪੋਡੀਅਮ 'ਤੇ ਤੀਜੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਪੁਰਸ਼ ਟੀਮ ਵਿੱਚ ਆਨੰਦ ਕੁਮਾਰ, ਸਿਧਾਂਤ ਅਤੇ ਵਿਕਰਮ ਨੇ 4:10.128 ਦਾ ਸਮਾਂ ਕੱਢ ਕੇ ਭਾਰਤ ਨੂੰ ਕਾਂਸੀ ਦਾ ਤਮਗਾ ਦਿਵਾਇਆ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ : ਮੁੱਕੇਬਾਜ਼ ਪਰਵੀਨ ਹੁੱਡਾ ਨੇ ਜਿੱਤਿਆ ਕਾਂਸੀ ਤਮਗਾ, ਓਲੰਪਿਕ ਕੋਟਾ ਕੀਤਾ ਸੁਨਿਸ਼ਚਿਤ
ਭਾਰਤ ਦੇ ਮੈਡਲਾਂ ਦੀ ਗਿਣਤੀ ਵਧੀ
ਇਸ ਦੇ ਨਾਲ ਹੀ ਭਾਰਤ ਨੇ 9ਵੇਂ ਦਿਨ ਦੀ ਸ਼ੁਰੂਆਤ ਵਿੱਚ ਦੋ ਤਗਮੇ ਜਿੱਤ ਕੇ ਆਪਣੀ ਤਮਗਾ ਸੂਚੀ ਵਿੱਚ ਵਾਧਾ ਕਰ ਲਿਆ ਹੈ। ਭਾਰਤ ਨੇ ਹੁਣ ਤੱਕ ਕੁੱਲ 61 ਤਮਗੇ ਜਿੱਤੇ ਹਨ। ਜਿਸ ਵਿੱਚ 13 ਸੋਨ, 24 ਚਾਂਦੀ ਅਤੇ 24 ਕਾਂਸੀ ਦੇ ਤਮਗੇ ਸ਼ਾਮਲ ਹਨ। ਸੋਮਵਾਰ ਨੂੰ ਵੀ ਕਈ ਮੁਕਾਬਲੇ ਹੋਏ ਹਨ ਅਤੇ ਇਸ ਦੌਰਾਨ ਇਹ ਗਿਣਤੀ ਹੋਰ ਵਧ ਗਈ ਹੈ।
ਇਹ ਵੀ ਪੜ੍ਹੋ-ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
ਮੈਡਲ ਟੈਲੀ ਦੀ ਪੂਰੀ ਸਥਿਤੀ
ਜੇਕਰ ਹਾਲੀਆ ਮੈਡਲ ਟੈਲੀ ਦੀ ਗੱਲ ਕਰੀਏ ਤਾਂ ਭਾਰਤ ਅਜੇ ਵੀ ਚੌਥੇ ਸਥਾਨ 'ਤੇ ਹੈ। ਚੀਨ ਨੇ ਵੱਡੀ ਬੜ੍ਹਤ ਬਣਾ ਲਈ ਹੈ ਅਤੇ ਉਹ 153 ਸੋਨੇ, 81 ਚਾਂਦੀ ਅਤੇ 42 ਕਾਂਸੀ ਦੇ ਤਮਗਿਆਂ ਨਾਲ ਸਿਖਰ 'ਤੇ ਹੈ। ਇਸ ਤਰ੍ਹਾਂ ਦੱਖਣੀ ਕੋਰੀਆ 31 ਸੋਨੇ ਦੇ ਨਾਲ ਦੂਜੇ ਸਥਾਨ 'ਤੇ ਹੈ ਅਤੇ ਜਾਪਾਨ 33 ਸੋਨੇ ਦੇ ਨਾਲ ਤੀਜੇ ਸਥਾਨ 'ਤੇ ਹੈ। ਭਾਰਤ ਚੌਥੇ ਸਥਾਨ 'ਤੇ ਬਰਕਰਾਰ ਹੈ। ਉਜ਼ਬੇਕਿਸਤਾਨ ਪੰਜਵੇਂ ਸਥਾਨ 'ਤੇ ਹੈ, ਜਿਸ ਨੇ ਹੁਣ ਤੱਕ 13 ਸੋਨੇ ਸਮੇਤ 47 ਤਮਗੇ ਜਿੱਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਗੁਰਦਾਸਪੁਰ ਦੇ 9 ਸਾਲਾ ਕਰਾਟੇ ਖਿਡਾਰੀ ਨੇ ਵਿਦੇਸ਼ 'ਚ ਮਾਰੀਆਂ ਵੱਡੀਆਂ ਮੱਲਾਂ, ਦਾਦਾ-ਦਾਦੀ ਨੇ ਨੱਚ-ਨੱਚ ਪੁੱਟੀ ਧਰਤੀ
NEXT STORY