ਸਪੋਰਟਸ ਡੈਸਕ— ਰੋਹਿਤ ਸ਼ਰਮਾ (103) ਅਤੇ ਕੇ.ਐੱਲ. ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਆਸਟਰੇਲੀਆ ਨੂੰ ਪਿੱਛੇ ਛੱਡਦੇ ਹੋਏ ਪੁਆਇੰਟਸ ਟੇਬਲ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਅਜਿਹੇ 'ਚ ਆਓ ਇਕ ਝਾਤ ਪਾਉਂਦੇ ਹਾਂ ਸਕੋਰ ਬੋਰਡ 'ਤੇ—
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ 9 ਮੈਚਾਂ 'ਚੋਂ 7 'ਚ ਜਿੱਤ ਦਰਜ ਕੀਤੀ ਹੈ, ਇਕ 'ਚ ਹਾਰ ਅਤੇ ਇਕ ਮੈਚ ਬੇਨਤੀਜਾ ਰਿਹਾ। ਵਿਰਾਟ ਬ੍ਰਿਗੇਡ ਅਜੇ ਤਕ 15 ਅੰਕਾਂ ਅਤੇ +0.809 ਦੀ ਸ਼ਾਨਦਾਰ ਰਨ ਰੇਟ ਦੇ ਨਾਲ ਪਹਿਲੇ ਸਥਾਨ 'ਤੇ ਕਾਬਜ ਹੋ ਗਈ ਹੈ।
ਦੱਖਣੀ ਅਫਰੀਕਾ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ 'ਤੇ ਆ ਗਈ ਹੈ। ਟੀਮ 9 ਮੁਕਾਬਲੇ ਖੇਡਣ ਦੇ ਬਾਅਦ 7 ਜਿੱਤ ਅਤੇ ਦੋ ਹਾਰ ਦੇ ਨਾਲ ਅਜੇ 14 ਅੰਕਾਂ ਅਤੇ 0.868 ਦੇ ਰਨ ਰੇਟ ਦੇ ਨਾਲ ਹੁਣ ਦੂਜੇ ਸਥਾਨ 'ਤੇ ਹੈ।
ਨਿਊਜ਼ੀਲੈਂਡ ਨੂੰ ਹਰਾਉਂਦੇ ਹੀ ਪੁਆਇੰਟਸ ਟੇਬਲ 'ਚ ਤੀਜੇ ਸਥਾਨ 'ਤੇ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਪਹੁੰਚ ਗਈ ਹੈ। ਟੀਮ 9 ਮੁਕਾਬਲੇ ਖੇਡਣ ਦੇ ਬਾਅਦ 6 ਜਿੱਤ ਅਤੇ ਤਿੰਨ ਹਾਰ ਦੇ ਨਾਲ ਅਜੇ 12 ਅੰਕਾਂ ਅਤੇ 1.152 ਦੀ ਰਨ ਰੇਟ ਦੇ ਨਾਲ ਤੀਜੇ ਸਥਾਨ 'ਤੇ ਹੈ।
ਪੁਆਇੰਟਸ ਟੇਬਲ 'ਚ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਕੀਵੀ ਟੀਮ ਨੇ 9 ਮੈਚਾਂ 'ਚ ਪੰਜ 'ਚ ਜਿੱਤ, ਤਿੰਨ 'ਚ ਹਾਰ ਦਾ ਸਾਹਮਣਾ ਕੀਤਾ ਹੈ, ਜਦਕਿ ਇਕ ਮੈਚ ਬਨਤੀਜਾ ਰਿਹਾ।
ਕੋਹਲੀ ਨੇ ਪੂਰਾ ਕੀਤਾ ਵਾਅਦਾ, 87 ਸਾਲ ਦੀ ਭਾਰਤੀ ਫੈਨ ਨੂੰ ਭੇਜਿਆ ਟਿਕਟ ਤੇ ਸਪੈਸ਼ਲ ਮੈਸੇਜ਼
NEXT STORY