ਤਹਿਰਾਨ- ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਐਤਵਾਰ (5 ਫਰਵਰੀ) ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 31ਵਾਂ ਈਰਾਨ ਫਜ਼ਰ ਅੰਤਰਰਾਸ਼ਟਰੀ ਚੈਲੇਂਜ ਟੂਰਨਾਮੈਂਟ ਜਿੱਤ ਲਿਆ। ਉਸਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਹਮਵਤਨ ਤਸਨੀਮ ਮੀਰ ਨੂੰ ਸਿੱਧੇ ਗੇਮਾਂ ਵਿੱਚ ਹਰਾਇਆ। ਦਿਨ ਦੇ ਸਭ ਤੋਂ ਛੋਟੇ ਮੈਚ ਵਿੱਚ ਤਾਨਿਆ ਦੇ ਸਾਹਮਣੇ ਤਸਨੀਮ ਨਹੀਂ ਟਿਕ ਸਕੀ। ਤਾਨਿਆ ਨੇ ਇਹ ਮੈਚ 21-7, 21-11 ਨਾਲ ਜਿੱਤਿਆ। BWF ਟੂਰਨਾਮੈਂਟ ਵਿੱਚ ਤਸਨੀਮ 'ਤੇ ਤਾਨਿਆ ਦੀ ਇਹ ਪਹਿਲੀ ਜਿੱਤ ਵੀ ਸੀ। ਤਸਨੀਮ ਨੇ ਆਪਣੇ ਪਿਛਲੇ ਦੋ ਮੁਕਾਬਲਿਆਂ ਵਿੱਚ ਤਾਨਿਆ ਨੂੰ ਹਰਾਇਆ ਸੀ। ਮੈਚ ਜਿੱਤਣ ਤੋਂ ਬਾਅਦ ਤਾਨਿਆ ਨਾਲ ਮੈਡਲ ਸਮਾਰੋਹ ਦੌਰਾਨ ਅਜੀਬ ਘਟਨਾ ਵਾਪਰੀ। ਉਸ ਨੂੰ ਹਿਜਾਬ ਪਹਿਨਣ ਲਈ ਕਿਹਾ ਗਿਆ। ਪਿਛਲੀ ਵਾਰ ਜਦੋਂ ਤਸਨੀਮ ਦੇ ਖ਼ਿਤਾਬ ਜਿੱਤਿਆ ਸੀ, ਉਦੋਂ ਵੀ ਇਹ ਨਿਯਮ ਲਾਗੂ ਸੀ।
ਇਹ ਵੀ ਪੜ੍ਹੋ: ਭਿਆਨਕ ਭੂਚਾਲ 'ਚ ਤੁਰਕੀ ਦੇ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੋਡੀਅਮ 'ਤੇ ਪਹੁੰਚਣ ਵਾਲੇ ਖਿਡਾਰੀਆਂ ਨੂੰ ਹਿਜਾਬ ਪਹਿਨਣਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਦੇ ਮੈਚਾਂ ਦੌਰਾਨ ਪੁਰਸ਼ ਦਰਸ਼ਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪ੍ਰਵੇਸ਼ ਦੁਆਰ 'ਤੇ 'ਪੁਲਸ਼ਾਂ ਨੂੰ ਇਜਾਜ਼ਤ ਨਹੀ' ਦੇ ਸ਼ਬਦਾਂ ਵਾਲਾ ਬੋਰਡ ਟੰਗਿਆ ਗਿਆ ਸੀ। ਰਿਪੋਰਟਾਂ ਮੁਤਾਬਕ ਟੂਰਨਾਮੈਂਟ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੈਚ ਕਰਵਾਏ ਗਏ ਸਨ। ਔਰਤਾਂ ਦੇ ਮੈਚ ਸਵੇਰੇ ਅਤੇ ਪੁਰਸ਼ਾਂ ਦੇ ਮੈਚ ਦੁਪਹਿਰ ਨੂੰ ਕਰਵਾਏ ਗਏ। ਔਰਤਾਂ ਦੇ ਮੈਚਾਂ ਵਿੱਚ ਸਾਰੇ ਮੈਚ ਅਧਿਕਾਰੀ ਔਰਤਾਂ ਸਨ। ਇਸ ਟੂਰਨਾਮੈਂਟ ਵਿੱਚ ਆਪਣੀਆਂ ਧੀਆਂ ਨਾਲ ਗਏ ਪਿਤਾ ਨੂੰ ਵੀ ਮੈਚ ਦੇਖਣ ਨੂੰ ਨਹੀਂ ਮਿਲਿਆ। ਸਿਰਫ਼ ਮਿਕਸਡ ਡਬਲਜ਼ ਦੌਰਾਨ ਹੀ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮੈਚ ਦੇਖਣ ਦੀ ਇਜਾਜ਼ਤ ਮਿਲੀ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਬਿਹਤਰ ਸਬੰਧਾਂ ਨੂੰ ਲੈ ਕੇ ਇਮਰਾਨ ਖ਼ਾਨ ਨੇ PM ਮੋਦੀ ਅੱਗੇ ਰੱਖੀ 'ਬੇਤੁਕਾ' ਸ਼ਰਤ
ਭਿਆਨਕ ਭੂਚਾਲ 'ਚ ਤੁਰਕੀ ਦੇ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ
NEXT STORY