ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਸੋਮਵਾਰ ਟਵਿਟਰ 'ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੂੰ ਸੰਨਿਆਸ ਤੋਂ ਵਾਪਸੀ ਦੀ ਗੱਲ ਕਰਦਿਆ ਕਿਹਾ ਕਿਉਂਕਿ ਉਨ੍ਹਾਂ ਦੇ ਮੌਜੂਦਾ ਲਾਈਨ ਅੱਪ 'ਚ ਵਧੀਆਂ ਬੱਲੇਬਾਜ਼ਾਂ ਦੀ ਘਾਟ ਹੈ। ਆਸਟਰੇਲੀਆ ਟੀਮ 5 ਮੈਚਾਂ ਦੀ ਮੌਜੂਦਾ ਵਨਡੇ ਸੀਰੀਜ਼ ਗੁਆ ਚੁਕੀ ਹੈ, ਜਿਸ 'ਚ ਭਾਰਤ ਨੇ 3-0 ਨਾਲ ਬੜ੍ਹਤ ਬਣਾ ਲਈ ਹੈ। 2 ਮੈਚ ਬਾਕੀ ਹਨ ਅਤੇ ਆਸਟਰੇਲੀਆਈ ਟੀਮ ਕਲੀਨ ਸਵੀਪ ਵੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ ਵਧੀਆ ਲੈਅ 'ਚ ਨਹੀਂ ਹੈ। ਹਰਭਜਨ ਸਿੰਘ ਨੇ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ 'ਤੇ ਕਲਾਰਕ ਨੂੰ ਟੈਗ ਕਰਦੇ ਹੋਏ ਲਿਖਿਆ ''ਦੋਸਤ ਤੁਹਾਨੂੰ ਸੰਨਿਆਸ ਤੋਂ ਵਾਪਸੀ ਕਰਨ ਅਤੇ ਫਿਰ ਤੋਂ ਖੇਡਣ ਦੇ ਬਾਰੇ 'ਚ ਸੋਚਣ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਚੋਟੀ ਦੇ ਬੱਲੇਬਾਜ਼ ਪੈਦਾ ਕਰਨ ਦਾ ਆਸਟਰੇਲੀਆਈ ਯੁਗ ਖਤਮ ਹੋ ਗਿਆ ਹੈ। ਹੁਣ ਕੋਈ ਵੀ ਖੇਡਾਰੀ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲਾ ਨਹੀਂ ਹੈ।
ਧੋਨੀ ਤੋਂ ਬਾਅਦ ਇਸ ਕ੍ਰਿਕਟਰ 'ਤੇ ਬਣੇਗੀ ਫਿਲਮ, ਰਣਵੀਰ ਨਿਭਾਵੇਗਾ ਮੁੱਖ ਭੂਮਿਕਾ
NEXT STORY