ਅਹਿਮਦਾਬਾਦ (ਭਾਾਸ਼ਾ): ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਨੂੰ ਇੱਥੇ ਇਕ ਹਸਪਤਾਲ ਵਿਚ ਕੋਵਿਡ-19 ਦਾ ਟੀਕਾ ਲਗਵਾਇਆ। ਸ਼ਾਸਤਰੀ ਨੇ ਸਹਿਯੋਗ ਅਤੇ ਸਮਰਥਨ ਲਈ ਅਪੋਲੋ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ। ਉਹ 58 ਸਾਲ ਦੇ ਹਨ।
ਇਹ ਵੀ ਪੜ੍ਹੋ: ਕੀ ਗਰਭਵਤੀ ਹੈ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ?
ਇਸ ਸਾਬਕਾ ਭਾਰਤੀ ਕ੍ਰਿਕਟਰ ਨੇ ਟਵੀਟ ਕੀਤਾ, ‘ਕੋਵਿਡ-19 ਟੀਕੇ ਦੀ ਪਹਿਲੀ ਡੋਜ਼ ਲੱਗ ਗਈ। ਮੈਡੀਕਲ ਪੇਸ਼ੇਵਰਾਂ ਅਤੇ ਵਿਗਿਆਨਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮਹਾਮਾਰੀ ਖ਼ਿਲਾਫ਼ ਭਾਰਤੀ ਝੰਡਾ ਬੁਲੰਦ ਕੀਤਾ।’ ਭਾਰਤ ਵਿਚ ਸੋਮਵਾਰ ਤੋਂ ਦੂਜੇ ਪੜਾਅ ਦੇ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੋਈ, ਜਿਸ ਵਿਚ ਇਸ ਦੇ ਦਾਇਰੇ ਨੂੰ ਵਧਾਉਂਦੇ ਹੋਏ ਸੀਨੀਅਰ ਨਾਗਰਿਕਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਟੀਕੇ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਟੀਵੀ ਦੀ ਗੋਪੀ ਬਹੂ ਦੇਵੋਲੀਨਾ ਨੂੰ ਮਿਲਿਆ ਸੁਫ਼ਨਿਆਂ ਦਾ ਰਾਜਕੁਮਾਰ, 2022 ’ਚ ਰਚਾਏਗੀ ਵਿਆਹ
ਸ਼ਾਸਤਰੀ ਨੇ ਲਿਖਿਆ, ‘ਕਾਂਤਾਬੇਨ ਅਤੇ ਉਨ੍ਹਾਂ ਦੀ ਟੀਮ ਨੇ ਅਹਿਮਦਾਬਾਦ ਦੇ ਅਪੋਲੋ ਹਸਪਤਾਲ ਵਿਚ ਕੋਵਿਡ-19 ਟੀਕਾਕਰਨ ਦੌਰਾਨ ਜੋ ਪੇਸ਼ੇਵਰਪਨ ਦਿਖਾਇਆ ਉਸ ਤੋਂ ਕਾਫ਼ੀ ਪ੍ਰਭਾਵਿਤ ਹਾਂ।’ ਅਜੇ ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਭਾਰਤੀ ਟੀਮ ਦੇ ਸਹਿਯੋਗੀ ਸਟਾਫ ਦੇ ਕਿਸੇ ਹੋਰ ਮੈਂਬਰ ਨੂੰ ਵੀ ਟੀਕਾ ਲੱਗਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਮਹਾਰਾਣੀ ਪ੍ਰਨੀਤ ਕੌਰ ਨੇ ਲਵਾਈ ਕੋਵਿਡ ਵੈਕਸੀਨ, ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ
ਭਾਰਤੀ ਕ੍ਰਿਕਟ ਟੀਮ ਇੱਥੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚ ਖੇਡ ਰਹੀ ਹੈ। ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਵਿਚ ਵੀਰਵਾਰ ਨੂੰ ਖੇਡਿਆ ਜਾਵੇਗਾ। ਭਾਰਤ ਅਜੇ ਸੀਰੀਜ਼ ਵਿਚ 2-1 ਨਾਲ ਅੱਗੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਦੀ ਹੋਈ ਗੋਦ ਭਰਾਈ, ਤਸਵੀਰਾਂ ਆਈਆਂ ਸਾਹਮਣੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੀ ਗਰਭਵਤੀ ਹੈ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ?
NEXT STORY