ਕੋਲਕਾਤਾ : ਚੋਟੀ ਰੈਂਕਿੰਗ ਵਾਲੀ ਇੰਗਲੈਂਡ ਅਤੇ ਭਾਰਤ ਦੀ ਟੀਮਾਂ ਭਾਂਵੇ ਹੀ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੋਵੇ ਪਰ ਦੱਖਣੀ ਅਫਰੀਕੇ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਰੈਂਕਿੰਗ ਮਾਇਨੇ ਨਹੀਂ ਰੱਖਦੀ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਰੈਂਕਿੰਗ ਬਾਰੇ ਇੰਨਾ ਨਹੀਂ ਸੋਚਣਾ ਚਾਹੀਦਾ। ਇਨ੍ਹਾਂ ਦਿਨਾ ਰੈਂਕਿੰਗ ਮਾਇਨੇ ਨਹੀਂ ਰੱਖਦੀ। ਮੈਨੂੰ ਤਾਂ ਪਤੀ ਵੀ ਨਹੀਂ ਕਿ ਵਿੰਡੀਜ਼ ਦੀ ਰੈਂਕਿੰਗ ਕੀ ਹੈ ਅਤੇ ਉਨ੍ਹਾਂ ਨੇ ਹਾਲ ਹੀ 'ਚ ਇੰਗਲੈਂਡ ਨੂੰ ਹਰਾਇਆ ਹੈ। ਆਸਟਰੇਲੀਆ ਹਾਰ ਰਿਹਾ ਹੈ ਅਤੇ ਫਿਰ ਜਿੱਤਣਾ ਸ਼ੁਰੂ ਕਰ ਦਿੱਤਾ ਹੈ।

ਸਟੇਨ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਹਰ ਟੀਮ ਦੇ ਕੋਲ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਇੰਗਲੈਂਡ ਦੀ ਟੀਮ ਇੰਗਲੈਂਡ ਵਿਚ ਖੇਡ ਰਹੀ ਹੈ ਅਤੇ ਵਨ ਡੇ ਕ੍ਰਿਕਟ ਵਿਚ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਜੋ ਟੀਮ ਹਾਲਾਤ ਦੇ ਮੁਤਾਬਕ ਖੁੱਦ ਨੂੰ ਬਿਹਤਰ ਢਾਲ ਲਵੇ, ਉਸਦੀਆਂ ਸੰਭਾਵਨਾਵਾਂ ਵੱਧ ਹੋਣਗੀਆਂ। ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਸਟੇਨ ਨੇ ਕਿਹਾ ਕਿ ਉਹ ਕਾਫੀ ਉਮਦੀਆਂ ਨਾਲ ਉਤਰਨਗੇ। ਮੈਨੂੰ ਨਹੀਂ ਲਗਦਾ ਕਿ ਦੱਖਣੀ ਅਫਰੀਕਾ ਨੇ ਢਾਈ ਸਾਲ ਵਿਚ ਕੋਈ ਵਨ ਡੇ ਸੀਰੀਜ਼ ਗੁਆਈ ਹੈ। ਤੁਸੀਂ ਵਿਸ਼ਵ ਕੱਪ ਵਿਚ ਉਮੀਦਾਂ ਨਾਲ ਜਾਂਦੇ ਹੋ।
ਮੈਚ ਜਿੱਤਣ ਤੋਂ ਬਾਅਦ ਬੇਅਰਸਟੋ ਨੇ ਇਨਾਂ ਖਿਡਾਰੀਆਂ ਨੂੰ ਦਿੱਤਾ ਜਿੱਤ ਦਾ ਕੈਡ੍ਰਿਟ
NEXT STORY