ਸਪੋਰਟ ਡੈਸਕ : ਭਾਰਤੀ ਕ੍ਰਿਕਟ ਟੀਮ ਬੇਹੱਦ ਸ਼ਰਮਨਾਕ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਖ਼ਿਲਾਫ਼ ਦਿਨ-ਰਾਤ ਟੈਸਟ ਮੈਚ ਦੇ ਤੀਜੇ ਦਿਨ ਬੀਤੇ ਸ਼ਨੀਵਾਰ ਨੂੰ ਪਹਿਲੇ ਸੈਸ਼ਨ ਵਿੱਚ ਆਪਣੇ ਇਤਿਹਾਸ ਦੇ ਰਿਕਾਰਡ ਘੱਟ ਤੋਂ ਘੱਟ ਸਕੋਰ 36 ਦੌੜਾਂ ’ਤੇ ਢੇਰ ਹੋ ਗਈ ਅਤੇ ਉਸ ਨੂੰ ਇਸ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਆਸਟਰੇਲੀਆ ਨੇ ਇਸ ਤਰ੍ਹਾਂ 4 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਉਥੇ ਹੀ ਭਾਰਤੀ ਟੀਮ ਦੀ ਇਸ ਸ਼ਰਮਨਾਕ ਹਾਰ ਦੇ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਥੇ ਹੀ ਭਾਰਤੀ ਟੀਮ ਨੂੰ ਟਵਿਟਰ ਉੱਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇਕ ਪ੍ਰਸ਼ੰਸਕ ਨੇ ਭਾਰਤੀ ਟੀਮ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੋਂ ਮਦਦ ਮੰਗੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਨਵਜੰਮੀ ਧੀ ਨੂੰ ਗੋਦ ’ਚ ਚੁੱਕਣ ਨੂੰ ਤਰਸਦੀ ਰਹੀ ਮਾਂ, ਵੀਡੀਓ ਕਾਲ ’ਤੇ ਦੇਖਿਆ ਅਤੇ ਹੋ ਗਈ ਮੌਤ
ਦੱਸ ਦੇਈਏ ਕਿ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਹੋਈ ਤਾਲਾਬੰਦੀ ਵਿੱਚ ਕਈ ਜ਼ਰੂਰਤਮੰਦਾਂ ਦੀ ਮਦਦ ਕੀਤੀ ਸੀ ਅਤੇ ਪ੍ਰਸ਼ੰਕਕਾਂ ਨੇ ਉਨ੍ਹਾਂ ਦੇ ਇਸ ਨੇਕ ਕੰਮ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਇਸ ਤੋਂ ਬਾਅਦ ਸੋਨੂੰ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਅਕਸਰ ਵੱਖ-ਵੱਖ ਮਾਮਲਿਆਂ ਵਿਚ ਮਦਦ ਮੰਗਦੇ ਦਿਖ ਜਾਂਦੇ ਹਨ ਅਤੇ ਸੋਨੂੰ ਵੀ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹੱਟਦੇ। ਇਹੀ ਕਾਰਨ ਹੈ ਕਿ ਜਦੋਂ ਇਕ ਪ੍ਰਸ਼ੰਸਕ ਨੇ ਭਾਰਤੀ ਟੀਮ ਦੀ ਬੁਰੀ ਹਾਲਤ ਦੇਖੀ ਤਾਂ ਸੋਨੂੰ ਸੂਦ ਨੂੰ ਟਵੀਟ ਕਰਕੇ ਪੂਰੀ ਟੀਮ ਦੀ ਮਦਦ ਕਰਨ ਦੀ ਮੰਗ ਕੀਤੀ।
ਪ੍ਰਸ਼ੰਸਕ ਨੇ ਲਿਖਿਆ ‘ਡਿਅਰ ਸੋਨੂੰ ਸੂਦ, ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਵਿੱਚ ਫਸੀ ਹੋਈ ਹੈ। ਕੀ ਤੁਸੀਂ ਉਸ ਨੂੰ ਕੱਢ ਸੱਕਦੇ ਹੋ।’ ਉਥੇ ਹੀ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੋਨੂੰ ਸੂਦ ਲਿਖਿਆ, ‘ਭਾਰਤੀ ਟੀਮ ਨੂੰ ਇੱਕ ਮੌਕਾ ਹੋਰ ਦਿਓ। ਅਗਲੇ ਮੈਚ ਵਿੱਚ ਆਸਟਰੇਲੀਆ ਟੀਮ ਨੂੰ ਘਰ ਲੈ ਕੇ ਆਵਾਂਗੇ।’ ਸੋਨੂੰ ਸੂਦ ਦੇ ਇਸ ਰਿਪਲਾਈ ਦੇ ਬਾਅਦ ਇਹ ਟਵੀਟ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਦੀ ਸਾਲਾਨਾ ਬੈਠਕ ’ਚ ਲੱਗ ਸਕਦੀ ਹੈ ਮੋਹਰ
ਦੱਸ ਦੇਈਏ ਕਿ ਦੂਜਾ ਟੈਸਟ 26 ਦਸੰਬਰ ਨੂੰ ਮੈਲਬੌਰਨ ਵਿਚ ਖੇਡਿਆ ਜਾਣਾ ਹੈ। ਇਸ ਟੈਸਟ ਵਿਚ ਵਿਰਾਟ ਕੋਹਲੀ ਟੀਮ ਦਾ ਹਿੱਸਾ ਨਹੀਂ ਹੋਣਗੇ, ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਰਹਿਣ ਲਈ ਸਵਦੇਸ਼ ਪਰਤ ਰਹੇ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਟੀਮ ਦੀ ਕਮਾਨ ਅਜਿੰਕਿਆ ਰਹਾਣੇ ਕੋਲ ਹੋਵੇਗੀ।
ਇਹ ਵੀ ਪੜ੍ਹੋ: ਜਾਣੋ ਅਰਬਾਂ ਦੇ ਕਰਜ਼ਦਾਰ ਅਡਾਨੀ ਕਿਵੇਂ ਬਣੇ ਅਮੀਰ ਵਿਅਕਤੀ, ਮੋਦੀ ਦੇ ਰਾਜਕਾਲ 'ਚ ਚਮਕਿਆ ਕਾਰੋਬਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਦੀ ਸਾਲਾਨਾ ਬੈਠਕ ’ਚ ਲੱਗ ਸਕਦੀ ਹੈ ਮੋਹਰ
NEXT STORY