ਸਪੋਰਟਸ ਡੈਸਕ— ਇੰਦੌਰ 'ਚ ਸ਼੍ਰੀਲੰਕਾ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਮੰਗਲਵਾਰ ਨੂੰ ਇੱਥੇ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਮਿਲੀ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਵੀ ਹਾਸਲ ਕੀਤੀ। ਇਸ ਜਿੱਤ ਦੇ ਨਾਲ ਭਾਰਤ ਨੇ ਹੋਲਕਰ ਸਟੇਡੀਅਮ 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਜਿੱਤ ਦਰਜ ਕਰਨ ਦਾ ਕਰੀਬ ਡੇਢ ਦਹਾਕੇ ਤੋਂ ਚੱਲਦਾ ਆ ਰਿਹਾ ਰਿਕਾਰਡ ਕਾਇਮ ਰੱਖਿਆ। ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ.) ਦੇ ਲਗਭਗ 27,000 ਦਰਸ਼ਕਾਂ ਦੀ ਸਮਰੱਥਾ ਵਾਲੇ ਸਟੇਡੀਅਮ 'ਚ ਭਾਰਤ ਨੇ ਵੱਖ-ਵੱਖ ਫਾਰਮੈਂਟਾਂ 'ਚ ਲਗਾਤਾਰ 9ਵਾਂ ਅੰਤਰਰਾਸ਼ਟਰੀ ਕ੍ਰਿਕਟ ਮੈਚ ਜਿੱਤਿਆ। ਇਸ ਮੈਦਾਨ 'ਤੇ ਹੁਣ ਤਕ ਆਯੋਜਿਤ 2 ਟੀ-20 ਅੰਤਰਰਾਸ਼ਟਰੀ ਮੈਚ, 5 ਵਨ-ਡੇ ਅੰਤਰਰਾਸ਼ਟਰ ਮੈਚਾਂ ਅਤੇ 2 ਟੈਸਟ ਮੁਕਾਬਲਿਆਂ 'ਚ ਜਿੱਤ ਹਾਸਲ ਕੀਤੀ ਹੈ। ਇੰਦੌਰ 'ਚ ਹੋਏ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਟੀਮ ਇੰਡੀਆ ਦਾ ਰਿਕਾਰਡ
1 . ਭਾਰਤ ਬਨਾਮ ਸ਼੍ਰੀਲੰਕਾ : ਭਾਰਤ 88 ਦੌੜਾਂ ਨਾਲ ਜਿੱਤਿਆ, 22 ਦਸੰਬਰ 2017
2 . ਭਾਰਤ ਬਨਾਮ ਸ਼੍ਰੀਲੰਕਾ : ਭਾਰਤ 7 ਵਿਕਟਾਂ ਨਾਲ ਜਿੱਤਿਆ, 7 ਜਨਵਰੀ 2020
ਇੰਦੌਰ 'ਚ ਹੋਏ 5 ਵਨ-ਡੇ ਮੈਚਾਂ 'ਚ ਟੀਮ ਇੰਡੀਆ ਦਾ ਰਿਕਾਰਡ
1 . ਭਾਰਤ ਬਨਾਮ ਇੰਗਲੈਂਡ : ਭਾਰਤ 7 ਵਿਕਟਾਂ ਨਾਲ ਜਿੱਤਿਆ, 15 ਅਪ੍ਰੈਲ 2006
2 . ਭਾਰਤ ਬਨਾਮ ਇੰਗਲੈਂਡ : ਭਾਰਤ 54 ਦੌੜਾਂ ਨਾਲ ਜਿੱਤਿਆ, 17 ਨਵੰਬਰ 2008
3 . ਭਾਰਤ ਬਨਾਮ ਵੈਸਟਇੰਡੀਜ਼ : ਭਾਰਤ 153 ਦੌੜਾਂ ਨਾਲ ਜਿੱਤਿਆ , 8 ਦਸੰਬਰ 2011
4 . ਭਾਰਤ ਬਨਾਮ ਦੱਖਣੀ ਅਫਰੀਕਾ : ਭਾਰਤ 22 ਦੌੜਾਂ ਨਾਲ ਜਿੱਤਿਆ, 14 ਅਕਤੂਬਰ 2015
5 . ਭਾਰਤ ਬਨਾਮ ਆਸਟਰੇਲੀਆ : ਭਾਰਤ 5 ਵਿਕਟਾਂ ਨਾਲ ਜਿੱਤਿਆ, 24 ਸਤੰਬਰ 2017
ਇੰਦੌਰ 'ਚ ਹੋਏ ਟੈਸਟ 'ਚ ਟੀਮ ਇੰਡੀਆ ਦਾ ਰਿਕਾਰਡ
1 . ਭਾਰਤ ਬਨਾਮ ਨਿਊਜੀਲੈਂਡ : ਭਾਰਤ 321 ਦੌੜਾਂ ਨਾਲ ਜਿੱਤਿਆ, 8-11 ਅਕਤੂਬਰ 2016
2 . ਭਾਰਤ ਬਨਾਮ ਬਾਂਗਲਾਦੇਸ਼ : ਭਾਰਤ ਪਾਰੀ ਅਤੇ 103 ਦੌੜਾਂ ਨਾਲ ਜਿੱਤਿਆ, 14-16 ਨਵੰਬਰ 2019
ਅਜੇਤੂ 99 ਦੌੜਾਂ ਬਣਾਉਣ ਦੇ ਬਾਵਜੂਦ ਵੀ ਲੁਈਸ ਹੋਏ ਟ੍ਰੋਲ, ਆਖਰੀ ਓਵਰ 'ਚ ਹੋਈ ਮਜ਼ੇਦਾਰ ਘਟਨਾ
NEXT STORY