ਨਵੀਂ ਦਿੱਲੀ : ਕ੍ਰਿਕਟ ਦੇ ਨਾਂ 'ਤੇ ਧੋਖਾਧੜੀ ਕਰਨ ਦੇ ਦੋਸ਼ ਵਿਚ ਵਿਜੇਵਾੜਾ ਪੁਲਿਸ ਨੇ ਇਕ ਭਾਰਤੀ ਕ੍ਰਿਕਟਰ ਨਾਗਰਾਜੂ ਸ਼੍ਰੀਕਾਕੁਲਮ ਨੂੰ ਗ੍ਰਿਫਤਾਰ ਕੀਤਾ ਹੈ। ਨਾਗਰਾਜੂ ਬੀਤੇ ਦਿਨੀ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਉਸ ਨੇ ਲਗਾਤਾਰ 82 ਘੰਟੇ ਨੈਟ ਪ੍ਰੈਕਟਿਸ ਕਰ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਵੀ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਨਾਗਰਾਜੂ ਲੋਕਾਂ ਨੂੰ ਫੋਨ ਕਰ ਭਾਰਤੀ ਟੀਮ ਵਿਚ ਜਗ੍ਹਾ ਦੇਣ ਦੀ ਲਾਲਚ ਦੇ ਕੇ ਪੈਸੇ ਠੱਗਦਾ ਸੀ। ਉਸ 'ਤੇ ਦੋਸ਼ ਹੈ ਕਿ ਉਹ ਫੋਨ ਕਰ ਖੁੱਦ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਐੱਮ. ਕੇ. ਪ੍ਰਸਾਦ ਦੱਸਦਾ ਸੀ।

ਨਾਗਰਾਜੂ ਸ਼੍ਰੀਕਾਕੁਲਮ ਦੇ ਪੋਲਾਕੀ ਮੰਡਲ ਵਿਚ ਡਵਰਵਿਪੇਟਾ ਦਾ ਰਹਿਣ ਵਾਲਾ ਹੈ। ਵਰਤਮਾਨ ਵਿਚ ਉਹ ਵਿਸ਼ਾਖਾਪਟਨਮ ਦੇ ਮਧੁਰਵਾੜਾ ਵਿਖੇ ਰਹਿੰਦਾ ਸੀ। ਵਿਜੇਵਾੜਾ ਸਿਟੀ ਨੇ ਨਾਗਰਾਜੂ ਖਿਲਾਫ ਸ਼ਿਕਾਇਤ ਮਿਲਣ 'ਤੇ ਉਸ ਨੂੰ ਗਵਰਨਮ ਹਵਾਈ ਅੱਡੇ ਤੋਂ ਫੜਾ ਲਿਆ। ਨਾਗਰਾਜੂ ਰਣਜੀ ਕ੍ਰਿਕਟ ਖੇਲ ਚੁੱਕਾ ਹੈ। ਉਸ ਨੇ 2014 ਵਿਚ ਰਣਜੀ ਟ੍ਰਾਫੀ ਵਿਚ ਆਂਦਰਾ ਪ੍ਰਦੇਸ਼ ਟੀਮ ਦੀ ਅਗਵਾਈ ਕੀਤੀ ਸੀ। ਇਸ ਤੋਂ ਪਹਿਲਾਂ ਉਹ ਸਾਊਥ ਜੋਨ (2011) ਅਤੇ ਸੈਂਟ੍ਰਲ ਜੋਨ (2013) ਸਣੇ ਕਈ ਰਣਜੀ ਟੂਰਨਾਮੈਂਟ ਵਿਚ ਖੇਡ ਚੁੱਕਾ ਹੈ।
ਨੀਰਜ ਦੀ ਕੂਹਣੀ ਦਾ ਆਪ੍ਰੇਸ਼ਨ, ਦੋਹਾ ਵਿਸ਼ਵ ਚੈਂਪੀਅਨਸ਼ਿਪ 'ਚ ਖੇਡਣਾ ਸ਼ੱਕੀ
NEXT STORY