ਨਵੀਂ ਦਿੱਲੀ— ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਬਾਲੀਵੁੱਡ ਅਭਿਨੇਤਰੀ ਪਰਣਿਤੀ ਚੋਪੜਾ ਦੇ ਨਾਲ ਅਫੇਅਰ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਸ ਦੇ ਅਤੇ ਪਰਣਿਤੀ ਦੇ ਵਿਚਾਲੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਇਹ ਸਭ ਮਾਰਕਟਿੰਗ ਦੇ ਲਈ ਕੀਤਾ ਗਿਆ ਸੀ। ਪੰਡਯਾ ਅਤੇ ਪਰਣਿਤੀ ਦੇ ਵਿਚਾਲੇ ਹਾਲ ਹੀ 'ਚ ਟਵੀਟ 'ਤੇ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਦੋਨਾਂ ਦੇ ਅਫੇਅਰ ਦੀ ਚਰਚਾ ਹੋਣ ਲੱਗੀ ਸੀ।
ਪੰਡਯਾ ਨੇ ਆਪਣੇ ਅਤੇ ਪਰਣਿਤੀ ਦੇ ਵਿਚਾਲੇ ਹੋਏ ਟਵੀਟ ਨੂੰ ਲੈ ਕੇ ਕਿਹਾ ਕਿ ਉਸ ਦੇ ਅਤੇ ਪਰਣਿਤੀ ਦੇ ਵਿਚਾਲੇ ਕੁਝ ਨਹੀਂ ਹੈ ਅਤੇ ਉਹ ਪਰਣਿਤੀ ਨੂੰ ਮੁਸ਼ਕਿਲ ਤੋਂ ਜਾਣਦਾ ਹੈ। ਉਸ ਨੇ ਕਿਹਾ ਕਿ ਉਸ ਦੇ ਕੋਲ ਸਵਾਲਾਂ ਦਾ ਜਵਾਨ ਨਹੀਂ ਹੈ। ਹਾਰਦਿਕ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਸ਼੍ਰੀਲੰਕਾ 'ਚ ਸੀ ਤਾਂ ਪਤਾ ਚੱਲਿਆ ਕਿ ਮੈਨੂੰ ਪਾਰਟੀ ਪਰਸਨ ਕਿਹਾ ਜਾਂਦਾ ਹੈ ਜੋਂ ਸਵੇਰੇ ਸੌਦਾ ਹੈ।
ਮੈਨੂੰ ਆਪਣੀ ਰਿਲੇਸ਼ਨਸ਼ਿਪ ਦੇ ਬਾਰੇ 'ਚ ਕੁਝ ਨਹੀਂ ਪਤਾ। ਮੈਨੂੰ ਇਸ 'ਤੇ ਵੀ ਕੁਝ ਨਹੀਂ ਕਹਿਣਾ ਕਿ ਮੇਰਾ ਰਿਲੇਸ਼ਨ ਕਿਸ ਦੇ ਨਾਲ ਜੋੜਿਆਂ ਜਾ ਰਿਹਾ ਹੈ। ਹਾਂ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ। ਆਲਰਾਊਂਡਰ ਨੇ ਕਿਹਾ ਕਿ ਮੈਨੂੰ ਇਸ ਮਾਮਲੇ 'ਚ ਹੁਣ ਹੋਰ ਕੁਝ ਨਹੀਂ ਕਹਿਣਾ ਹੈ। ਮੈਂ ਉਸ ਨੂੰ ਸਹੀਂ ਤਰੀਕੇ ਨਾਲ ਜਾਣਦਾ ਤੱਕ ਨਹੀਂ ਹਾਂ।
ਉਸ ਨੇ ਕਿਹਾ ਕਿ ਅਸੀਂ ਪਹਿਲਾਂ ਕਦੇ ਵੀ ਇਕ ਦੂਜੇ ਨਾਲ ਗੱਲ ਨਹੀਂ ਕੀਤੀ ਫਿਰ ਮੈਂ ਦੇਖਿਆ ਕਿ ਟਵੀਟ 'ਚੇ ਪਿਆਕ ਦੇ ਕਿੱਸੇ ਦੱਸੇ ਜਾਣ ਲੱਗੇ। ਮੈਂ ਸੋਚਿਆ ਕਿ ਇਹ ਸਭ ਕੁਝ ਕਿਸ ਤਰ੍ਹਾਂ ਸ਼ੁਰੂ ਹੋ ਗਿਆ। ਪੰਡਯਾ ਨੇ ਕਿਹਾ ਕਿ ਜਦੋਂ ਮੈਂ ਰਿਪਲਾਈ ਦੇਖਿਆ ਤਾਂ ਪਤਾ ਚੱਲਿਆ ਕਿ ਇਹ ਫੋਨ ਕੰਪਨੀ ਦਾ ਪ੍ਰਚਾਰ ਸੀ ਅਤੇ ਲੋਕਾਂ ਨੇ ਉਸ 'ਤੇ ਚੀਜ਼ਾਂ ਅਲੱਗ ਹੀ ਬਣਾ ਦਿੱਤੀਆਂ। ਮੈਂ ਖੁਸ਼ ਹਾਂ ਕਿ ਇਨ੍ਹਾਂ ਚੀਜ਼ਾਂ 'ਤੇ ਹੱਸਦਾ ਹਾਂ ਕਿਉਂਕਿ ਮੈਂ ਖੁਸ਼ ਕਿਸਮਤੀ ਵਿਅਕਤੀ ਹਾਂ। ਮੈਨੂੰ ਇਨ੍ਹਾਂ ਸਾਰਿਆ ਚੀਜ਼ਾਂ 'ਚ ਬਹੁਤ ਮਜਾ ਆਉਦਾ ਹੈ।
icc ਨੇ ਕੀਤੀ ਭਾਰਤ-ਆਸਟਰੇਲੀਆ ਦੀ ਸਭ ਤੋਂ ਵੱਡੀ ਟੇਂਸ਼ਨ ਦੂਰ
NEXT STORY