ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਉਮੇਸ਼ ਯਾਦਵ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਹ 74 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਖਾਪਰਖੇੜਾ ਵਿਖੇ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਸਨ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਇਲਾਜ ਤੋਂ ਬਾਅਦ ਵੀ ਜਦੋਂ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਨੂੰ ਘਰ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਮੇਸ਼ ਦੇ ਪਿਤਾ ਤਿਲਕ ਯਾਦਵ ਵਾਲਨੀ ਕੋਲਾ ਖਾਨ 'ਚ ਡਬਲਯੂ.ਸੀ.ਐੱਲ. ਦੇ ਕਰਮਚਾਰੀ ਸਨ। ਤਿਲਕ ਯਾਦਵ ਬਚਪਨ ਵਿੱਚ ਕੰਮ ਦੀ ਭਾਲ ਵਿੱਚ ਉੱਤਰ ਪ੍ਰਦੇਸ਼ ਦੇ ਪੋਖਰਭਿੰਡਾ ਪਿੰਡ ਤੋਂ ਨਾਗਪੁਰ ਆਏ ਸਨ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਭਾਰਤ ਲਈ ਜਿੱਤਿਆ ਸੋਨ ਤਮਗ਼ਾ
ਤਿਲਕ ਯਾਦਵ ਚਾਹੁੰਦੇ ਸਨ ਕਿ ਉਮੇਸ਼ ਪੁਲਸ 'ਚ ਭਰਤੀ ਹੋਵੇ। ਪਿਤਾ ਦੀ ਇੱਛਾ 'ਤੇ ਉਨ੍ਹਾਂ ਨੇ ਇਸ ਲਈ ਪ੍ਰੀਖਿਆ ਦਿੱਤੀ ਪਰ ਉਹ ਇਸ 'ਚ ਸਫਲ ਨਹੀਂ ਹੋ ਸਕੇ। ਉਮੇਸ਼ ਨੇ ਫੌਜ ਲਈ ਅਪਲਾਈ ਕੀਤਾ ਸੀ ਪਰ ਇਸ ਵਿਚ ਵੀ ਉਸ ਨੂੰ ਸਫਲਤਾ ਨਹੀਂ ਮਿਲੀ।
ਉਮੇਸ਼ ਇੱਕ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਹੈ ਜੋ ਵਰਤਮਾਨ ਵਿੱਚ ਵਿਦਰਭ ਕ੍ਰਿਕਟ ਟੀਮ, ਭਾਰਤੀ ਰਾਸ਼ਟਰੀ ਟੀਮ, ਮਿਡਲਸੈਕਸ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦਾ ਹੈ। ਯਾਦਵ ਨੇ ਮਈ 2010 ਵਿੱਚ ਜ਼ਿੰਬਾਬਵੇ ਦੇ ਖਿਲਾਫ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ (ODI) 'ਚ ਡੈਬਿਊ ਕੀਤਾ ਸੀ।
ਨੋਟ : ਇਸ ਖਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਮਕੁਮਾਰ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦੇ ਡਬਲਜ਼ ਕੁਆਰਟਰ ਫਾਈਨਲ 'ਚ
NEXT STORY