ਨਵੀਂ ਦਿੱਲੀ–ਭਾਰਤੀ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁੱਖ ਦੋਸ਼ ਲਾਇਆ ਹੈ ਕਿ ਹਾਲ ਹੀ ਵਿਚ ਨੀਦਰਲੈਂਡ ਦੇ ਵਿਜਕ ਆਨ ਜੀ ਵਿੱਚ ਟਾਟਾ ਸਟੀਲ ਮਾਸਟਰਸ ਦੌਰਾਨ ਦਰਸ਼ਕਾਂ ਵਲੋਂ ਲਿੰਗ-ਭੇਦ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਫੋਕਸ ਉਸਦੇ ਵਾਲ, ਕੱਪੜਿਆਂ ਤੇ ਲਹਜ਼ੇ ਵਰਗੀਆਂ ਗੈਰ-ਜ਼ਰੂਰੀ ਗੱਲਾਂ ’ਤੇ ਸੀ।
ਨਾਗਪੁਰ ਦੀ 18 ਸਾਲਾ ਕੌਮਾਂਤਰੀ ਮਾਸਟਰਸ ਨੇ ਸੋਸ਼ਲ ਮੀਡੀਆ ’ਤੇ ਲੰਬੀ ਪੋਸਟ ਵਿਚ ਆਪਣੇ ਇਸ ਖਰਾਬ ਤਜਰਬੇ ਦਾ ਬਿਊਰੋ ਦਿੱਤਾ।
ਉਸ ਨੇ ਲਿਖਿਆ, ‘‘ਮੈਂ ਕਾਫੀ ਸਮੇਂ ਤੋਂ ਇਸ ਗੱਲ ’ਤੇ ਬੋਲਣਾ ਚਾਹੁੰਦੀ ਸੀ ਪਰ ਟੂਰਨਾਮੈਂਟ ਖਤਮ ਹੋਣ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਦੇਖਿਆ ਕਿ ਸ਼ਤਰੰਜ ਵਿਚ ਦਰਸ਼ਕ ਮਹਿਲਾ ਖਿਡਾਰੀਆਂ ਨੂੰ ਬਹੁਤ ਹਲਕੇ ਵਿਚ ਲੈਂਦੇ ਹਨ।’’
ਉਸ ਨੇ ਕਿਹਾ,‘‘ਹਾਲ ਹੀ ਵਿਚ ਮੈਂ ਖੁਦ ਇਹ ਤਜਰਬਾ ਕੀਤਾ। ਮੈਂ ਕੁਝ ਮੈਚਾਂ ਵਿਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ, ਜਿਸ ’ਤੇ ਮੈਨੂੰ ਮਾਣ ਹੈ। ਮੈਨੂੰ ਲੋਕਾਂ ਨੇ ਦੱਸਿਆ ਕਿ ਦਰਸ਼ਕਾਂ ਦਾ ਧਿਆਨ ਮੇਰੀ ਖੇਡ ’ਤੇ ਨਹੀਂ ਸੀ ਸਗੋਂ ਬਾਕੀ ਗੈਰ-ਜ਼ਰੂਰੀ ਚੀਜ਼ਾਂ ਜਿਵੇਂ ਮੇਰੇ ਕੱਪੜਿਆਂ, ਵਾਲ, ਲਹਿਜ਼ੇ ’ਤੇ ਸੀ।’’
ਦੇਸ਼ਮੁੱਖ ਚੈਲੰਜਰ ਸ਼੍ਰੇਣੀ ’ਚ 4.5 ਸਕੋਰ ਕਰਕੇ 12ਵੇਂ ਸਥਾਨ ’ਤੇ ਰਹੀ। ਉਸ ਨੇ ਕਿਹਾ ਕਿ ਪੁਰਸ਼ ਖਿਡਾਰੀਆਂ ਨੂੰ ਉਨ੍ਹਾਂ ਦੀ ਖੇਡ ਲਈ ਜਾਣਿਆ ਜਾਂਦਾ ਹੈ ਜਦਕਿ ਮਹਿਲਾਵਾਂ ਦੇ ਮਾਮਲੇ ਵਿਚ ਉਲਟਾ ਹੈ। ਉਸ ਨੇ ਕਿਹਾ,‘‘ਮੈਂ ਇਸ ਤੋਂ ਕਾਫੀ ਦੁਖੀ ਹਾਂ। ਇਹ ਕਾਫੀ ਦੁਖਦਾਇਕ ਹੈ ਕਿ ਜਦੋਂ ਮਹਿਲਾ ਸ਼ਤਰੰਜ ਖੇਡਦੀ ਹੈ ਤਾਂ ਹ ਕਿੰਨਾ ਵੀ ਚੰਗਾ ਖੇਡੇ, ਲੋਕ ਖੇਡ ’ਤੇ ਧਿਆਨ ਨਹੀਂ ਦਿੰਦੇ। ਮਹਿਲਾ ਖਿਡਾਰੀਆਂ ਨੂੰ ਰੋਜ਼ਾਨਾ ਇਸਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੈਂ ਤਾਂ 18 ਸਾਲ ਦੀ ਹੀ ਹਾਂ। ਮੈਂ ਇੰਨੇ ਸਾਲ ਤਕ ਅਜਿਹੀਆਂ ਹੀ ਗੈਰ-ਜ਼ਰੂਰੀ ਚੀਜ਼ਾਂ ’ਤੇ ਇਹ ਸਭ ਝੱਲਿਆ ਹੈ। ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਨੂੰ ਵੀ ਸਨਮਾਨ ਮਿਲਣਾ ਚਾਹੀਦਾ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਓਪਨ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ 5 ਤੋਂ 11 ਫਰਵਰੀ ਤਕ
NEXT STORY