ਚੇਨਈ– ਭਾਰਤੀ ਗ੍ਰੈਂਡ ਮਾਸਟਰ ਪੀ. ਹਰਿਕ੍ਰਿਸ਼ਣਾ ਨੇ 53ਵੇਂ ਬੇਲ ਸ਼ਤਰੰਜ ਮਹਾਉਤਸਵ ਵਿਚ ਏਕਸੇਂਟਸ ਚੈੱਸ 960 (ਸ਼ਤਰੰਜ) ਟੂਰਨਾਮੈਂਟ ਦੇ ਖਿਤਾਬ ਨੂੰ ਆਪਣੇ ਨਾਂ ਕੀਤਾ। ਹਰਿਕ੍ਰਿਸ਼ਣਾ (2690 ਰੇਟਿੰਗ ਅੰਕ) 7 ਮੈਚਾਂ ਵਿਚ ਅਜੇਤੂ ਰਹਿੰਦੇ ਹੋਏ 5.5 ਅੰਕ ਲੈ ਕੇ ਚੋਟੀ 'ਤੇ ਰਿਹਾ। ਭਾਰਤੀ ਖਿਡਾਰੀ ਨੂੰ ਆਖਰੀ ਦੌਰ ਵਿਚ ਪੋਲੈਂਡ ਦੇ ਰਾਡੋਸਲਾਵ ਵੋਜਤਾਸਜੇਕ ਦੇ ਹਾਰ ਦਾ ਫਾਇਦਾ ਮਿਲਿਆ। ਸਵਿਟਜ਼ਰਲੈਂਡ ਦੇ ਨੋਏਲ ਸਟੂਡਰ ਨੇ ਸ਼ਨੀਵਾਰ ਨੂੰ ਵੋਜਤਾਸਜੇਕ ਨੂੰ ਹਰਾਇਆ ਸੀ, ਜਿਸ ਨਾਲ ਹਰਿਕ੍ਰਿਸ਼ਣਾ ਦੀ ਸਿੰਗਲ ਬੜ੍ਹਤ ਤੈਅ ਹੋ ਗਈ ਸੀ।
ਜਰਮਨੀ ਦਾ 15 ਸਾਲਾ ਵਿੰਸੇਂਟ ਕੇਮੇਰ ਪੰਜ ਅੰਕਾਂ ਨਾਲ ਦੂਜੇ ਜਦਕਿ ਵੋਜਤਾਸਜੇਕ (4.5 ਅੰਕ) ਤੀਜੇ ਸਥਾਨ 'ਤੇ ਰਿਹਾ। ਹਰਿਕ੍ਰਿਸ਼ਣਾ ਨੇ ਇੰਗਲੈਂਡ ਦੇ ਮਾਈਕਲ ਐਡਮਸ ਵਿਰੁੱਧ ਡਰਾਅ ਦੇ ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਦੂਜੇ ਤੇ ਤੀਜੇ ਦੌਰ ਵਿਚ ਸਵਿਟਜ਼ਰਲੈਂਡ ਦੇ ਕ੍ਰਮਵਾਰ ਅਲੈਗਜ਼ੈਂਡਰ ਡੋਨਚੇਂਕੋ ਤੇ ਨੋਏਲ 'ਤੇ ਜਿੱਤ ਦਰਜ ਕੀਤੀ। ਇਸ 34 ਸਾਲਾ ਖਿਡਾਰੀ ਨੇ ਇਸ ਤੋਂ ਬਾਅਦ ਕੇਮੇਰ ਤੇ ਵੋਜਤਾਸਜੇਕ ਨਾਲ ਚੌਥੇ ਤੇ ਪੰਜਵੇਂ ਦੌਰ ਵਿਚ ਡਰਾਅ ਖੇਡਿਆ। ਉਸ ਨੇ ਆਖਰੀ ਦੋ ਦੌਰ ਵਿਚ ਜਿੱਤ ਦੇ ਨਾਲ ਖਿਤਾਬ ਪੱਕਾ ਕੀਤਾ। ਭਾਰਤੀ ਖਿਡਾਰੀ ਨੇ ਅਗਲੇ ਦੋ ਦੌਰ ਵਿਚ ਰੋਮਨ ਇਡੂਰਡ ਤੇ ਸਪੇਨ ਦੇ ਐਂਟੋਨ ਗੁਇਜਾਰੋ ਨੂੰ ਹਰਾਇਆ। ਟੂਰਨਾਮੈਂਟ ਨੂੰ ਕੋਵਿਡ-19 ਮਹਾਮਾਰੀ ਦੇ ਕਾਰਣ ਸਾਰੀਆਂ ਜ਼ਰੂਰੀ ਚੌਕਸੀਆਂ ਦੇ ਨਾਲ ਖੇਡਿਆ ਗਿਆ।
ਮੈਦਾਨ 'ਤੇ ਵਾਪਸੀ ਮੌਕੇ ਤੇਜ਼ ਗੇਂਦਬਾਜ਼ਾਂ ਨੂੰ ਵੱਧ ਸਾਵਧਾਨੀ ਵਰਤਣੀ ਪਵੇਗੀ : ਇਰਫਾਨ
NEXT STORY