ਨਵੀਂ ਦਿੱਲੀ-ਹਾਕੀ ਇੰਡੀਆ ਨੇ 22 ਜਨਵਰੀ ਤੋਂ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤ ਦੀ 26 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਜੂਨੀਅਰ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਮਿਲਿਆ ਹੈ। ਪੈਰਿਸ ਓਲੰਪਿਕ ਦੀ ਤਿਆਰੀ ਲਈ ਮਹੱਤਵਪੂਰਨ ਮੰਨਿਆ ਜਾ ਰਹੇ ਇਸ ਟੂਰਨਾਮੈਂਟ ਵਿਚ ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਦਾ ਸਾਹਮਣਾ ਫਰਾਂਸ, ਨੀਦਰਲੈਂਡ ਤੇ ਮੇਜ਼ਬਾਨ ਦੱਖਣੀ ਅਫਰੀਕਾ ਨਾਲ ਹੋਵੇਗਾ। ਟੀਮ ਦਾ ਕਮਾਨ ਹਰਮਨਪ੍ਰੀਤ ਸਿੰਘ ਦੇ ਹੱਥਾਂ ਵਿਚ ਹੀ ਹੋਵੇਗੀ ਜਦਕਿ ਐੱਫ. ਆਈ. ਐੱਚ. ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਜਿੱਤਣ ਵਾਲਾ ਹਾਰਦਿਕ ਸਿੰਘ ਉਪ ਕਪਤਾਨ ਹੋਵੇਗਾ।
ਇਹ ਵੀ ਪੜ੍ਹੋ- ਪੈਰਾ ਨਿਸ਼ਾਨੇਬਾਜ਼ ਸ਼ੀਤਲ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ
ਜੂਨੀਅਰ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਅਰਾਈਜੀਤ ਸਿੰਘ ਹੁੰਦਲ ਤੇ ਬੌਬੀ ਸਿੰਘ ਧਾਮੀ ਪਹਿਲੀ ਵਾਰ ਸੀਨੀਅਰ ਪੱਧਰ ’ਤੇ ਖੇਡੇਣਗੇ। ਗੋਲਕੀਪਿੰਗ ਵਿਚ ਪਵਨ ਨੂੰ ਕ੍ਰਿਸ਼ਨ ਪਾਠਕ ਤੇ ਪੀ. ਆਰ. ਸ਼੍ਰੀਜੇਸ਼ ਦੇ ਨਾਲ ਮੌਕਾ ਦਿੱਤਾ ਗਿਆ ਹੈ। ਪਿਛਲੇ ਟੂਰਨਾਮੈਂਟ ਤੋਂ ਬ੍ਰੇਕ ’ਤੇ ਰਹੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਦੀ ਵੀ ਵਾਪਸੀ ਹੋਈ ਹੈ। ਮੁੱਖ ਕੋਚ ਕ੍ਰੇਗ ਫੁਲਟੇਨ ਨੇ ਇਸ ਦੌਰੇ ਦੇ ਬਾਰੇ ਵਿਚ ਕਿਹਾ, ‘‘ਓਲੰਪਿਕ ਸੈਸ਼ਨ ਦੀ ਸ਼ੁਰੂਆਤ ਦੱਖਣ ਅਫਰੀਕਾ ਦੌਰੇ ਤੋਂ ਕਰਨ ਨੂੰ ਲੈ ਕੇ ਅਸੀਂ ਕਾਫੀ ਉਤਸ਼ਾਹਿਤ ਹਾਂ, ਜਿੱਥੇ ਸਾਨੂੰ ਬਿਹਤਰੀਨ ਟੀਮਾਂ ਨਾਲ ਖੇਡਣ ਦਾ ਮੌਕਾ ਮਿਲੇਗਾ।’’ ਭਾਰਤੀ ਟੀਮ 22 ਤੇ 24 ਜਨਵਰੀ ਨੂੰ ਫਰਾਂਸ ਨਾਲ (ਦੁਪਹਿਰ 2:30 ਵਜੇ), 26 ਜਨਵਰੀ ਨੂੰ ਦੱਖਣ ਅਫਰੀਕਾ ਨਾਲ (ਰਾਤ 9:30 ਵਜੇ) ਤੇ 28 ਜਨਵਰੀ ਨੂੰ ਨੀਦਰਲੈਂਡ ਨਾਲ (ਦੁਪਹਿਰ 2 ਵਜੇ) ਖੇਡੇਗੀ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਭਾਰਤੀ ਟੀਮ ਇਸ ਤਰ੍ਹਾਂ ਹੈ- ਗੋਲਕੀਪਰ : ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਨ ਪਾਠਕ ਤੇ ਪਵਨ। ਡਿਫੈਂਡਰ : ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਅਮਿਤ ਰੋਹਿਦਾਸ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਸੁਮਿਤ, ਸੰਜੇ, ਰਬੀਚੰਦਰ ਸਿੰਘ ਮੋਈਰਾਂਗਥਮ। ਮਿਡਫੀਲਡਰ : ਵਿਵੇਕ ਸਾਗਰ ਪ੍ਰਸਾਦ, ਨੀਲਾਕਾਂਤ ਸ਼ਰਮਾ, ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਵਿਸ਼ਣੂਕਾਂਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ। ਫਾਰਵਰਡ : ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਗੁਰਜੰਟ ਸਿੰਘ, ਲਲਿਤ ਉਪਾਧਿਆਏ, ਆਕਾਸ਼ਦੀਪ ਸਿੰਘ, ਅਰਾਈਜੀਤ ਸਿੰਘ ਹੁੰਡਲ, ਬੌਬੀ ਸਿੰਘ ਧਾਮੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੋਲ ਨਹੀਂ ਗੁਆਉਣ ਦਾ ਸਿਹਰਾ ਮਹੇਸ਼ ਭਰਾ ਨੂੰ ਮਿਲਣਾ ਚਾਹੀਦੈ : ਸੰਦੇਸ਼ ਝਿੰਗਨ
NEXT STORY